ਨਿਊਜ਼ ਪੰਜਾਬ
14 ਅਪ੍ਰੈਲ 2026
ਮੋਹਾਲੀ ਦੇ ਫੇਜ਼-1 ਸਥਿਤ ਖੋਖਾ ਮਾਰਕੀਟ ਨੇੜੇ ਇੱਕ ਬੇਹੱਦ ਦੁੱਖਦਾਈ ਹਾਦਸਾ ਸਾਹਮਣੇ ਆਇਆ, ਜਿੱਥੇ ਕਾਰ ਹੇਠਾਂ ਆਉਣ ਕਾਰਨ 4 ਸਾਲਾ ਬੱਚੀ ਅਨੁਸ਼ਕਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਚੀ ਆਪਣੇ ਮਾਪਿਆਂ ਅਤੇ ਛੋਟੇ ਭਰਾ ਨਾਲ ਖਰੀਦਦਾਰੀ ਲਈ ਆਈ ਹੋਈ ਸੀ। ਸੜਕ ਪਾਰ ਕਰਦੇ ਸਮੇਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਮਾਂ ਦਾ ਹੱਥ ਛੁੱਟਣ ਕਾਰਨ ਉਹ ਜ਼ਮੀਨ ‘ਤੇ ਡਿੱਗ ਪਈ। ਇਸੇ ਦੌਰਾਨ ਪਾਰਕਿੰਗ ਵੱਲ ਮੁੜ ਰਹੀ ਕਾਰ ਦਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ। ਗੰਭੀਰ ਹਾਲਤ ਵਿੱਚ ਬੱਚੀ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ ਪੂਰੀ ਘਟਨਾ ਨੇੜਲੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
