ਵਰਿੰਦਾਵਨ ਕਿਸ਼ਤੀ ਹਾਦਸਾ: ਲਾਪਤਾ ਰਿਸ਼ਭ ਸ਼ਰਮਾ ਦੀ ਲਾਸ਼ ਮਿਲੀ, ਜਗਰਾਉ ਵਿੱਚ ਸੋਗ ਦੀ ਲਹਿਰ

ਨਿਊਜ਼ ਪੰਜਾਬ

12 ਅਪ੍ਰੈਲ 2026

ਵ੍ਰਿੰਦਾਵਨ ਵਿੱਚ ਵਾਪਰੇ ਭਿਆਨਕ ਕਿਸ਼ਤੀ ਹਾਦਸੇ ਨੇ ਇੱਕ ਹੋਰ ਪਰਿਵਾਰ ਨੂੰ ਗਹਿਰੇ ਦੁੱਖ ਵਿੱਚ ਧੱਕ ਦਿੱਤਾ ਹੈ। ਪੰਜ ਲੋਕਾਂ ਦੀ ਮੌਤ ਤੋਂ ਬਾਅਦ ਲਾਪਤਾ ਚੱਲ ਰਹੇ ਰਿਸ਼ਭ ਸ਼ਰਮਾ ਦੀ ਲਾਸ਼ ਵੀ ਮਿਲ ਗਈ ਹੈ। ਰਿਸ਼ਭ ਸ਼ਰਮਾ, ਜੋ ਕਿ ਉਮੇਸ਼ ਸ਼ਰਮਾ ਦਾ ਪੁੱਤਰ ਸੀ, ਘਟਨਾ ਵਾਲੇ ਦਿਨ ਤੋਂ ਹੀ ਗੁੰਮ ਸੀ ਅਤੇ ਉਸ ਦੇ ਪਿਤਾ ਵੱਲੋਂ ਸੋਸ਼ਲ ਮੀਡੀਆ ‘ਤੇ ਪ੍ਰਸ਼ਾਸਨ ਨੂੰ ਲੈ ਕੇ ਸਵਾਲ ਵੀ ਉਠਾਏ ਗਏ ਸਨ। ਦੁੱਖ ਭਰੇ ਵੀਡੀਓ ਵਿੱਚ ਉਹ ਆਪਣੇ ਪੁੱਤ ਨੂੰ ਲੱਭਣ ਲਈ ਬੇਨਤੀ ਕਰਦੇ ਨਜ਼ਰ ਆਏ ਸਨ। ਪ੍ਰਸ਼ਾਸਨ ਵੱਲੋਂ ਲਗਾਤਾਰ ਰਾਹਤ ਅਤੇ ਬਚਾਅ ਕਾਰਜ ਜਾਰੀ ਰਹੇ, ਪਰ ਅੱਜ ਤੜਕੇ ਆਈ ਇਸ ਮਨਹੂਸ ਖ਼ਬਰ ਨੇ ਸਭ ਨੂੰ ਝੰਝੋੜ ਦਿੱਤਾ। ਰਿਸ਼ਭ ਦੀ ਮ੍ਰਿਤਕ ਦੇਹ ਦੇ ਅੱਜ ਦੇਰ ਰਾਤ ਤੱਕ ਜਗਰਾਉ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੋਰ ਗਹਿਰਾ ਹੋ ਗਿਆ ਹੈ।