ਨਿਊਜ਼ ਪੰਜਾਬ
11 ਅਪ੍ਰੈਲ 2026
ਪੰਜਾਬੀ ਗਾਇਕ ਤੇ ਰੈਪਰ Badshah ਨੇ ਆਪਣੇ ਵਿਵਾਦਿਤ ਗੀਤ “ਟਟੀਰੀ” ਨੂੰ ਨਵੇਂ ਰੂਪ ਵਿੱਚ ਦੁਬਾਰਾ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇਤਰਾਜਯੋਗ ਬੋਲਾਂ ਕਾਰਨ ਸੋਸ਼ਲ ਮੀਡੀਆ ਤੋਂ ਹਟਾਏ ਗਏ ਇਸ ਗੀਤ ਨੂੰ ਹੁਣ “ਟਟੀਰੀ ਫਿਰ ਸੇ” ਨਾਮ ਨਾਲ 14 ਅਪ੍ਰੈਲ ਨੂੰ YouTube ‘ਤੇ ਜਾਰੀ ਕੀਤਾ ਜਾਵੇਗਾ।
ਬਾਦਸ਼ਾਹ ਨੇ ਗੀਤ ਵਿੱਚ ਜ਼ਰੂਰੀ ਬਦਲਾਅ ਕਰਦੇ ਹੋਏ ਅਪਮਾਨਜਨਕ ਹਿੱਸਿਆਂ ਨੂੰ ਹਟਾਉਣ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਭਰੋਸਾ ਦਿੱਤਾ ਹੈ। ਹਾਲ ਹੀ ਵਿੱਚ National Commission for Women ਅੱਗੇ ਪੇਸ਼ ਹੋ ਕੇ ਉਨ੍ਹਾਂ ਨੇ ਬਿਨਾਂ ਸ਼ਰਤ ਮਾਫ਼ੀ ਮੰਗੀ ਅਤੇ ਭਵਿੱਖ ਵਿੱਚ ਸਮਾਜਿਕ ਜ਼ਿੰਮੇਵਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰਨ ਦਾ ਵਾਅਦਾ ਵੀ ਕੀਤਾ ਹੈ।
