ਨਿਊਜ਼ ਪੰਜਾਬ
23 ਮਾਰਚ 2026
ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਭਾਰਤੀ ਸਟਾਕ ਮਾਰਕੀਟ ਵਿੱਚ ਖੁੱਲ੍ਹਦੇ ਹੀ ਭਾਰੀ ਗਿਰਾਵਟ ਨੇ ਨਿਵੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਮਾਰਕੀਟ ਵਿੱਚ ਘਬਰਾਹਟ ਦਾ ਮਾਹੌਲ ਬਣ ਗਿਆ। BSE ਸੈਂਸੈਕਸ ਲਗਭਗ 1600 ਅੰਕ ਡਿੱਗ ਕੇ 72,900 ਦੇ ਨੇੜੇ ਪਹੁੰਚ ਗਿਆ, ਜਦੋਂ ਕਿ NSE ਨਿਫਟੀ ਵੀ ਕਰੀਬ 450-480 ਅੰਕ ਦੀ ਵੱਡੀ ਗਿਰਾਵਟ ਨਾਲ 22,600 ਦੇ ਆਸ-ਪਾਸ ਆ ਗਿਆ।
ਸਭ ਤੋਂ ਚਿੰਤਾਜਨਕ ਗੱਲ ਇਹ ਰਹੀ ਕਿ ਲਾਰਜਕੈਪ ਦੇ ਸਾਰੇ 30 ਸ਼ੇਅਰ ਲਾਲ ਨਿਸ਼ਾਨ ਵਿੱਚ ਖੁੱਲ੍ਹੇ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਕਿ ਵਿਕਰੀ ਦਾ ਦਬਾਅ ਹਰ ਸੈਕਟਰ ਵਿੱਚ ਸੀ। ਟਾਟਾ ਸਟੀਲ, SBI, ਬਜਾਜ ਫਾਈਨੈਂਸ, HDFC ਬੈਂਕ, ਇੰਡੀਗੋ ਅਤੇ ਅਡਾਨੀ ਪੋਰਟਸ ਵਰਗੇ ਵੱਡੇ ਸਟਾਕਾਂ ਵਿੱਚ 2 ਤੋਂ 4 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਇਸ ਭਾਰੀ ਗਿਰਾਵਟ ਦੇ ਪਿੱਛੇ ਵਿਦੇਸ਼ੀ ਬਾਜ਼ਾਰਾਂ ਤੋਂ ਆ ਰਹੇ ਨਕਾਰਾਤਮਕ ਸੰਕੇਤ ਵੀ ਵੱਡਾ ਕਾਰਨ ਬਣੇ, ਕਿਉਂਕਿ ਜਾਪਾਨ ਦਾ ਨਿੱਕੇਈ, ਹਾਂਗ ਕਾਂਗ ਦਾ ਹੈਂਗ ਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਵੀ ਵੱਡੀ ਗਿਰਾਵਟ ਵਿੱਚ ਸਨ। ਯੂਰਪੀ ਬਾਜ਼ਾਰਾਂ ਵਿੱਚ ਵੀ ਕਮਜ਼ੋਰੀ ਦੇ ਸੰਕੇਤ ਮਿਲਣ ਕਾਰਨ ਭਾਰਤੀ ਮਾਰਕੀਟ ‘ਤੇ ਦਬਾਅ ਵੱਧ ਗਿਆ ਅਤੇ ਖੁੱਲ੍ਹਦੇ ਹੀ ਮਾਰਕੀਟ ਵਿੱਚ ਭੂਚਾਲ ਵਰਗੀ ਸਥਿਤੀ ਬਣ ਗਈ।
