ਸਰਹੱਦੀ ਖੇਤਰਾਂ ਲਈ ਵੱਡਾ ਫੈਸਲਾ: ਅਧਿਆਪਕਾਂ ਤੇ ਡਾਕਟਰਾਂ ਲਈ 2 ਸਾਲ ਦੀ ਲਾਜ਼ਮੀ ਡਿਊਟੀ ਦਾ ਐਲਾਨ

ਨਿਊਜ਼ ਪੰਜਾਬ

23 ਮਾਰਚ 2026

ਪੰਜਾਬ ਦੇ ਮੁੱਖ ਮੰਤਰੀ Bhagwant Mann ਜਲਾਲਾਬਾਦ ਵਿਖੇ ਰੈਲੀ ਦੌਰਾਨ ਕਰੋੜਾਂ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦੇ ਹੋਏ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਆਪਕਾਂ ਅਤੇ ਡਾਕਟਰਾਂ ਲਈ ਸਰਹੱਦੀ ਖੇਤਰਾਂ ਵਿੱਚ ਘੱਟੋ-ਘੱਟ 2 ਸਾਲ ਦੀ ਡਿਊਟੀ ਲਾਜ਼ਮੀ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਵਾਧੂ ਭੱਤਾ ਅਤੇ ਪੁਆਇੰਟ ਮਿਲਣਗੇ ਅਤੇ ਅੱਗੇ ਤਰੱਕੀ ਵਿੱਚ ਫਾਇਦਾ ਹੋਵੇਗਾ। ਇਸ ਫੈਸਲੇ ਦਾ ਮਕਸਦ ਸਰਹੱਦੀ ਇਲਾਕਿਆਂ ਵਿੱਚ ਸਿਹਤ ਅਤੇ ਸਿੱਖਿਆ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੰਗਰੂਰ ਦੇ ਪਿੰਡ ਸਤੋਜ ਤੋਂ ਭੂਮੀਗਤ ਬਿਜਲੀ ਤਾਰਾਂ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਨਿਸ਼ਾਨਾਂ ਦੀ ਬਜਾਏ ਕੀਤੇ ਕੰਮਾਂ ਅਤੇ ਸੱਚੀ ਨੀਅਤ ਦੇ ਆਧਾਰ ’ਤੇ ਵੋਟ ਪਾਉਣ, ਕਿਉਂਕਿ “ਕੰਮ ਦੀ ਰਾਜਨੀਤੀ” ਹੀ ਅਸਲ ਦੇਸ਼ ਸੇਵਾ ਹੈ।