ਅੰਮ੍ਰਿਤਸਰ ‘ਚ ਸਰਪੰਚ 4 ਕਿਲੋ ਹੈਰੋਇਨ ਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ, ਸਕਾਰਪੀਓ ਜ਼ਬਤ

ਨਿਊਜ਼ ਪੰਜਾਬ

19 ਮਾਰਚ 2026

ਅੰਮ੍ਰਿਤਸਰ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਸਰਪੰਚ ਲਵਪ੍ਰੀਤ ਸਿੰਘ ਨੂੰ 4 ਕਿਲੋ 300 ਗ੍ਰਾਮ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਸਦੇ ਨਾਲ ਉਸਦੇ ਦੋ ਸਾਥੀ ਸਿਮਰਪ੍ਰੀਤ ਸਿੰਘ ਅਤੇ ਬਲਵੰਤ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਤਿੰਨੋਂ ਵੀਆਈਪੀ ਨੰਬਰ ਵਾਲੀ ਸਕਾਰਪੀਓ ਵਿੱਚ ਨਸ਼ਾ ਲਿਜਾ ਰਹੇ ਸਨ, ਜਿਨ੍ਹਾਂ ਨੂੰ ਨਾਕਾਬੰਦੀ ਦੌਰਾਨ ਓਏਟੀ ਸੈਂਟਰ ਨੇੜੇ ਰੋਕ ਕੇ ਤਲਾਸ਼ੀ ਲਈ ਗਈ। ਜਾਂਚ ਦੌਰਾਨ ਵਾਹਨ ਵਿੱਚੋਂ ਹੈਰੋਇਨ ਦੇ ਨਾਲ ਇੱਕ 30 ਬੋਰ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ। ਦੂਜੇ ਪਾਸੇ, ਗ੍ਰਿਫ਼ਤਾਰੀ ਦੇ ਖੁਲਾਸੇ ਮਗਰੋਂ ਸਰਪੰਚ ਦੀਆਂ ਕੁਝ ਰਾਜਨੀਤਿਕ ਆਗੂਆਂ ਨਾਲ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਹਾਲਾਂਕਿ ਇਸ ਮਾਮਲੇ ‘ਤੇ ਸੰਬੰਧਤ ਪਾਰਟੀ ਵੱਲੋਂ ਅਜੇ ਤੱਕ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਆਈ।