ਨਿਊਜ਼ ਪੰਜਾਬ
16 ਮਾਰਚ 2026
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊਜ਼ੀਲੈਂਡ ਦੀ ਟੀਮ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਚੱਲ ਰਹੀ 5 ਮੈਚਾਂ ਦੀ ਟੀ-20 ਸੀਰੀਜ਼ ਦੌਰਾਨ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਟੀਮ ਦੇ ਸਟਾਰ ਲੈੱਗ ਸਪਿਨਰ ਈਸ਼ ਸੋਢੀ ਸੱਟ ਕਾਰਨ ਪੂਰੀ ਬਚੀ ਹੋਈ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਅਭਿਆਸ ਸੈਸ਼ਨ ਦੌਰਾਨ ਉਨ੍ਹਾਂ ਦੇ ਅੰਗੂਠੇ ‘ਤੇ ਚੋਟ ਲੱਗੀ ਸੀ ਅਤੇ ਮੈਡੀਕਲ ਸਕੈਨ ਵਿੱਚ ਅੰਗੂਠਾ ਟੁੱਟਣ ਦੀ ਪੁਸ਼ਟੀ ਹੋਈ। ਡਾਕਟਰਾਂ ਮੁਤਾਬਕ ਇਸ ਸੱਟ ਨੂੰ ਠੀਕ ਹੋਣ ਵਿੱਚ ਘੱਟੋ-ਘੱਟ ਚਾਰ ਹਫ਼ਤੇ ਲੱਗਣਗੇ। ਦੱਸਣਯੋਗ ਹੈ ਕਿ ਦੱਖਣੀ ਅਫ਼ਰੀਕਾ ਪਹਿਲਾ ਮੈਚ ਜਿੱਤ ਕੇ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾਈ ਹੋਈ ਹੈ ਅਤੇ ਦੂਜਾ ਮੈਚ 17 ਮਾਰਚ ਨੂੰ ਹੈਮਿਲਟਨ ਦੇ ਸੇਡਨ ਪਾਰਕ ਵਿੱਚ ਖੇਡਿਆ ਜਾਵੇਗਾ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਸੋਢੀ ਦੀ ਗੈਰਹਾਜ਼ਰੀ ਟੀਮ ਲਈ ਵੱਡਾ ਨੁਕਸਾਨ ਹੋਵੇਗੀ।
