ਮੋਗਾ ਦੇ ਕਿਲੀ ਚਹਲਾਂ ’ਚ ਅੱਜ ਭਾਜਪਾ ਦੀ “ਬਦਲਾਅ ਰੈਲੀ”, ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਸੰਬੋਧਨ

ਨਿਊਜ਼ ਪੰਜਾਬ

14 ਮਾਰਚ 2026

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅੱਜ ਮੋਗਾ ਦੇ ਕਿਲੀ ਚਹਲਾਂ ਪਿੰਡ ਵਿੱਚ “ਬਦਲਾਅ ਰੈਲੀ” ਕਰ ਰਹੀ ਹੈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋ ਕੇ ਪੰਜਾਬ ਵਿੱਚ ਭਾਜਪਾ ਦਾ ਚੋਣ ਬਿਗਲ ਵਜਾਉਣਗੇ। ਪਾਰਟੀ ਵੱਲੋਂ 115 ਏਕੜ ਖੇਤਰ ਵਿੱਚ ਰੈਲੀ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚੋਂ 85 ਏਕੜ ਵਿੱਚ ਤੰਬੂ ਲਗਾਏ ਗਏ ਹਨ ਤਾਂ ਜੋ ਲੋਕ ਅਮਿਤ ਸ਼ਾਹ ਦਾ ਭਾਸ਼ਣ ਸੁਣ ਸਕਣ। ਭਾਜਪਾ ਆਗੂਆਂ ਮੁਤਾਬਕ ਅਮਿਤ ਸ਼ਾਹ ਦੁਪਹਿਰ 12 ਤੋਂ 1 ਵਜੇ ਦਰਮਿਆਨ ਮੋਗਾ ਪਹੁੰਚਣਗੇ ਅਤੇ ਕਰੀਬ ਇੱਕ ਘੰਟੇ ਲਈ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ਦੀ ਸਫਲਤਾ ਲਈ ਹਰ ਹਲਕਾ ਇੰਚਾਰਜ ਨੂੰ 1,000 ਤੋਂ 1,500 ਵਰਕਰ ਲਿਆਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਨੇੜਲੇ ਜ਼ਿਲ੍ਹਿਆਂ ਨੂੰ 1,500 ਤੋਂ 2,000 ਵਰਕਰ ਲਿਆਉਣ ਦਾ ਟੀਚਾ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਮੋਗਾ ਪੁਲਿਸ ਨੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਹਨ ਅਤੇ ਰੈਲੀ ਸਥਾਨ ਦੇ ਅੰਦਰ-ਬਾਹਰ ਕਰੀਬ 1,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਦਕਿ ਕੇਂਦਰੀ ਏਜੰਸੀਆਂ ਵੀ ਸੁਰੱਖਿਆ ’ਤੇ ਨਿਗਰਾਨੀ ਕਰ ਰਹੀਆਂ ਹਨ।