ਅਮਰੀਕਾ–ਇਰਾਨ ਜੰਗ ਦਾ ਅਸਰ: ਬਠਿੰਡਾ ਤੇ ਨੰਗਲ ਖਾਦ ਕਾਰਖਾਨਿਆਂ ਵਿੱਚ ਯੂਰੀਆ ਉਤਪਾਦਨ ਬੰਦ

ਨਿਊਜ਼ ਪੰਜਾਬ

11 ਮਾਰਚ 2026

ਅਮਰੀਕਾ–ਇਰਾਨ ਜੰਗ ਦਾ ਅਸਰ ਹੁਣ ਪੰਜਾਬ ਤੱਕ ਵੀ ਪਹੁੰਚ ਗਿਆ ਹੈ। ਇਸ ਤਣਾਅ ਕਾਰਨ ਪੰਜਾਬ ਦੇ ਦੋ ਕੌਮੀ ਖਾਦ ਕਾਰਖਾਨਿਆਂ ਬਠਿੰਡਾ ਅਤੇ ਨੰਗਲ ਵਿੱਚ ਯੂਰੀਆ ਖਾਦ ਦਾ ਉਤਪਾਦਨ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਦਰਅਸਲ, ਯੂਰੀਆ ਬਣਾਉਣ ਲਈ ਵਰਤੀ ਜਾਣ ਵਾਲੀ ਤਰਲ ਕੁਦਰਤੀ ਗੈਸ (LNG) ਦੀ ਸਪਲਾਈ ਵਿੱਚ ਗੈਸ ਅਥਾਰਟੀ ਆਫ਼ ਇੰਡੀਆ ਲਿਮਿਟੇਡ (GAIL) ਵੱਲੋਂ ਕਰੀਬ 10 ਫੀਸਦੀ ਕਟੌਤੀ ਕਰ ਦਿੱਤੀ ਗਈ ਹੈ। ਗੈਸ ਦੀ ਘੱਟ ਸਪਲਾਈ ਕਾਰਨ ਦੋਵੇਂ ਫੈਕਟਰੀਆਂ ਨੂੰ ਉਤਪਾਦਨ ਰੋਕਣਾ ਪਿਆ ਹੈ।

ਯੂਰੀਆ ਦਾ ਉਤਪਾਦਨ ਬੰਦ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨਾਂ ਲਈ ਖਾਦ ਦੀ ਵੱਡੀ ਕਮੀ ਪੈਦਾ ਹੋ ਸਕਦੀ ਹੈ, ਜਿਸ ਨਾਲ ਖੇਤੀਬਾੜੀ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।