FBI ਦੀ ਮੋਸਟ ਵਾਂਟੇਡ ਸੂਚੀ ਵਿੱਚ ਭਾਰਤੀ ਸ਼ਖ਼ਸ, ਪਤਨੀ ਦੇ ਕਤਲ ਮਾਮਲੇ ‘ਚ 10 ਲੱਖ ਡਾਲਰ ਇਨਾਮ

ਨਿਊਜ਼ ਪੰਜਾਬ

11 ਮਾਰਚ 2026

ਅਮਰੀਕੀ ਸੰਘੀ ਜਾਂਚ ਬਿਊਰੋ (FBI) ਨੇ ਆਪਣੀ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਇੱਕ ਭਾਰਤੀ ਨਾਗਰਿਕ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਦਾ ਨਾਮ ਸ਼ਾਮਲ ਕੀਤਾ ਹੈ। ਗੁਜਰਾਤ ਦਾ ਰਹਿਣ ਵਾਲਾ ਪਟੇਲ 2015 ਵਿੱਚ ਮੈਰੀਲੈਂਡ ਦੇ ਹੈਨੋਵਰ ਵਿੱਚ ਡੋਨਟ ਦੀ ਦੁਕਾਨ ‘ਚ ਕੰਮ ਦੌਰਾਨ ਆਪਣੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ‘ਚ ਲਗਭਗ ਇੱਕ ਦਹਾਕੇ ਤੋਂ ਫਰਾਰ ਹੈ। ਕਤਲ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ ਅਤੇ ਆਖਰੀ ਵਾਰ ਨਿਊ ਜਰਸੀ ਦੇ ਨੇਵਾਰਕ ਵਿੱਚ ਦੇਖਿਆ ਗਿਆ ਸੀ। ਮੈਰੀਲੈਂਡ ਦੀ ਅਦਾਲਤ ਨੇ ਉਸਦੇ ਖਿਲਾਫ ਫਸਟ-ਡਿਗਰੀ ਕਤਲ ਸਮੇਤ ਕਈ ਗੰਭੀਰ ਦੋਸ਼ਾਂ ‘ਤੇ ਵਾਰੰਟ ਜਾਰੀ ਕੀਤਾ ਹੋਇਆ ਹੈ। FBI ਨੇ ਉਸਨੂੰ ਹਥਿਆਰਬੰਦ ਅਤੇ ਖਤਰਨਾਕ ਕਰਾਰ ਦਿੰਦਿਆਂ ਉਸਦੀ ਗ੍ਰਿਫ਼ਤਾਰੀ ਜਾਂ ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਡਾਲਰ (ਲਗਭਗ 8 ਕਰੋੜ ਰੁਪਏ) ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ।