ਨਿਊਜ਼ ਪੰਜਾਬ
25 ਫ਼ਰਵਰੀ 2026
ਪੰਜਾਬ ਵਿੱਚ ਸਥਾਈ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦੀ ਨਿਯੁਕਤੀ ਪ੍ਰਕਿਰਿਆ ਤੇਜ਼ ਹੋ ਗਈ ਹੈ। (ਯੂਪੀਐਸਸੀ) ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਤੋਂ 10 ਦਿਨਾਂ ਅੰਦਰ ਯੋਗ ਅਧਿਕਾਰੀਆਂ ਦੇ ਨਾਂਵਾਂ ਦਾ ਪੈਨਲ ਭੇਜਣ ਲਈ ਕਿਹਾ ਹੈ। ਇਹ ਕਦਮ ਕਾਰਜਕਾਰੀ ਡੀਜੀਪੀ ਦੀ ਲੰਬੇ ਸਮੇਂ ਤੱਕ ਨਿਯੁਕਤੀ ਨੂੰ ਲੈ ਕੇ ਉਠੇ ਐਤਰਾਜ਼ਾਂ ਦੇ ਬਾਅਦ ਚੁੱਕਿਆ ਗਿਆ ਹੈ। ਨੇ 5 ਫਰਵਰੀ ਦੇ ਨਿਰਦੇਸ਼ਾਂ ਅਤੇ 2006 ਦੇ ਪ੍ਰਕਾਸ਼ ਸਿੰਘ ਕੇਸ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਰਾਜਾਂ ਨੂੰ ਨਿਯਮਾਂ ਅਨੁਸਾਰ ਸਥਾਈ ਡੀਜੀਪੀ ਲਗਾਉਣ ਲਈ ਕਿਹਾ ਸੀ।
ਮੌਜੂਦਾ ਸਮੇਂ ਵਿੱਚ 1992 ਬੈਚ ਦੇ ਆਈਪੀਐਸ ਅਧਿਕਾਰੀ ਜੁਲਾਈ 2022 ਤੋਂ ਕਾਰਜਕਾਰੀ ਡੀਜੀਪੀ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਅਹੁਦੇ ‘ਤੇ ਹਨ। ਪੰਜਾਬ ਕੇਡਰ ਦੇ 1989 ਬੈਚ ਦੇ ਸੀਨੀਅਰ ਅਧਿਕਾਰੀ 28 ਫਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ, ਜਿਸ ਕਰਕੇ ਛੇ ਮਹੀਨੇ ਦੇ ਬਾਕੀ ਸੇਵਾ ਨਿਯਮ ਅਧੀਨ ਉਹ ਦੌੜ ਤੋਂ ਬਾਹਰ ਹੋ ਸਕਦੇ ਹਨ।
ਯੂਪੀਐਸਸੀ ਦੀ ਪੈਨਲ ਕਮੇਟੀ ਸੀਨੀਅਰਤਾ, ਤਜਰਬੇ ਅਤੇ ਸੇਵਾ ਰਿਕਾਰਡ ਦੇ ਆਧਾਰ ’ਤੇ ਤਿੰਨ ਉਮੀਦਵਾਰਾਂ ਦੀ ਸਿਫਾਰਸ਼ ਕਰੇਗੀ। ਇਸ ਪੈਨਲ ਵਿਚੋਂ ਪੰਜਾਬ ਸਰਕਾਰ ਇੱਕ ਨਾਮ ਚੁਣ ਕੇ ਸਥਾਈ ਡੀਜੀਪੀ ਨਿਯੁਕਤ ਕਰੇਗੀ। ਪੰਜਾਬ ਵਿੱਚ ਇਸ ਵੇਲੇ 17 ਡੀਜੀਪੀ-ਰੈਂਕ ਅਧਿਕਾਰੀ ਹਨ, ਜਿਸ ਨਾਲ ਚੋਣ ਪ੍ਰਕਿਰਿਆ ਦਿਲਚਸਪ ਬਣੀ ਹੋਈ ਹੈ।
