ਰਾਂਚੀ ‘ਚ ਭਿਆਨਕ ਏਅਰ ਐਂਬੂਲੈਂਸ ਹਾਦਸਾ,ਹਾਦਸੇ ‘ਚ ਮਰੀਜ਼ ਸਮੇਤ 7 ਦੀ ਦਰਦਨਾਕ ਮੌਤ

ਨਿਊਜ਼ ਪੰਜਾਬ

24 ਫ਼ਰਵਰੀ 2026

ਝਾਰਖੰਡ ਦੇ ਰਾਂਚੀ ਵਿੱਚ ਸੋਮਰਾਤ ਰਾਤ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਏਅਰ ਐਂਬੂਲੈਂਸ ਵਿੱਚ ਦਿੱਲੀ ਲਿਆਂਦੇ ਜਾ ਰਹੇ ਮਰੀਜ਼ ਸਮੇਤ ਸੱਤ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਹਾਜ਼ ਨੇ ਰਾਂਚੀ ਦੇ ਬਿਰਸਾ ਮੁੰਡਾ ਏਅਰਪੋਰਟ ਤੋਂ ਉਡਾਣ ਭਰੀ ਸੀ। ਜਹਾਜ਼ ਰਾਤ 10 ਵਜੇ ਦੇ ਕਰੀਬ ਦਿੱਲੀ ਪਹੁੰਚਣ ਵਾਲਾ ਸੀ, ਪਰ ਉਸ ਸਮੇਂ ਤੋਂ ਪਹਿਲਾਂ ਹੀ ਹਾਦਸਾਗ੍ਰਸਤ ਹੋ ਗਿਆ।

41 ਸਾਲਾ ਮਰੀਜ਼, ਸੰਜੇ ਕੁਮਾਰ, ਜੋ ਪਹਿਲਾਂ ਹੀ 63% ਸੜ ਚੁੱਕਾ ਸੀ, ਦੀ ਹਾਦਸੇ ਵਿੱਚ ਮੌਤ ਹੋ ਗਈ। ਡਾਕਟਰ ਵਿਕਾਸ ਕੁਮਾਰ ਗੁਪਤਾ, ਪੈਰਾਮੈਡਿਕ ਸਚਿਨ ਕੁਮਾਰ ਮਿਸ਼ਰਾ, ਸਹਾਇਕ ਅਰਚਨਾ ਦੇਵੀ ਅਤੇ ਧੂਰੂ ਕੁਮਾਰ, ਅਤੇ ਪਾਇਲਟ ਵਿਵੇਕ ਵਿਕਾਸ ਭਗਤ ਅਤੇ ਸਵਰਜਦੀਪ ਸਿੰਘ ਦੀ ਵੀ ਮੌਤ ਹੋ ਗਈ। ਹਾਦਸਾਗ੍ਰਸਤ ਜਹਾਜ਼ ਬੀਚਕ੍ਰਾਫਟ ਸੀ90 ਮਾਡਲ ਦਾ ਜਹਾਜ਼ ਸੀ ਜਿਸਦਾ ਰਜਿਸਟ੍ਰੇਸ਼ਨ ਨੰਬਰ VT-AJV ਸੀ। ਇਸਨੂੰ ਦਿੱਲੀ ਸਥਿਤ ਰੈੱਡਬਰਡ ਏਅਰਵੇਜ਼ ਪ੍ਰਾਈਵੇਟ ਲਿਮਟਿਡ ਦੁਆਰਾ ਚਲਾਇਆ ਜਾਂਦਾ ਸੀ।