ਨਿਊਜ਼ ਪੰਜਾਬ
20 ਫ਼ਰਵਰੀ 2026
ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹਰਬੀਰ ਸਿੰਘ (45) ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਸਰਪੰਚ ਹਰਬੀਰ ਦੇ ਚਚੇਰੇ ਭਰਾ ਦਾ ਬੁੱਧਵਾਰ (18 ਫਰਵਰੀ) ਨੂੰ ਸਿੱਧੂ ਫਾਰਮ ਹਾਊਸ ਵਿੱਚ ਵਿਆਹ ਸੀ। ਹਮਲਾਵਰ ਦੁਪਹਿਰ 2.30 ਵਜੇ ਦੇ ਕਰੀਬ ਵਿਆਹ ਦੇ ਮਹਿਮਾਨਾਂ ਦੇ ਭੇਸ ਵਿੱਚ ਘਰ ਵਿੱਚ ਦਾਖਲ ਹੋਏ। ਇਸ ਦੌਰਾਨ ਜਦੋਂ ਸਰਪੰਚ ਸਟੇਜ ‘ਤੇ ਦੋਸਤਾਂ ਨਾਲ ਨੱਚਣ ਤੋਂ ਬਾਅਦ ਸੋਫੇ ‘ਤੇ ਬੈਠਾ ਸੀ, ਤਾਂ ਭੀੜ ਵਿੱਚੋਂ ਇੱਕ ਨੌਜਵਾਨ ਨਿਕਲਿਆ ਅਤੇ ਉਸਦੇ ਢਿੱਡ ਅਤੇ ਸਿਰ ਵਿੱਚ ਚਾਰ ਗੋਲੀਆਂ ਮਾਰੀਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਦੋਂ ਉਸਦੇ ਚਚੇਰੇ ਭਰਾ ਜਰਮਨਜੀਤ ਸਿੰਘ ਨੇ ਹਮਲਾਵਰਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਉਸ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਜਰਮਨਜੀਤ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਜਦੋਂ ਉਹ ਆਪਣੇ ਚਚੇਰੇ ਭਰਾ ਦੇ ਵਿਆਹ ਸਮਾਗਮ ਵਿੱਚ ਸਿੱਧੂ ਫਾਰਮ ਹਾਊਸ ‘ਚ ਸ਼ਾਮਲ ਹੋਏ ਹੋਏ ਸਨ। ਹਮਲਾਵਰ ਮਹਿਮਾਨਾਂ ਦੇ ਭੇਸ ਵਿੱਚ ਘਰ ਵਿੱਚ ਦਾਖਲ ਹੋਏ ਅਤੇ ਕਰੀਬ 2:30 ਵਜੇ ਭੀੜ ਵਿਚੋਂ ਨਿਕਲ ਕੇ ਸਰਪੰਚ ‘ਤੇ ਤਾਬੜਤੋੜ ਚਾਰ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕਤਲ ਦੀ ਕਥਿਤ ਜ਼ਿੰਮੇਵਾਰੀ ਲਈ ਅਤੇ ਧਮਕੀ ਭਰੇ ਸ਼ਬਦ ਵੀ ਲਿਖੇ।

ਇਸ ਵਾਇਰਲ ਪੋਸਟ ਵਿੱਚ, ਲਿਖਿਆ ਕਿ ਸਿੱਧੂ ਫਾਰਮ ਪੈਲੇਸ ਵਿਚ ਸਰਪੰਚ ਦਾ ਕਤਲ ਅਸੀਂ ਕੀਤਾ ਹੈ ਕਿਉਂਕਿ ਇਨ੍ਹਾਂ ਨੇ ਸਾਡੇ ਛੋਟੇ ਭਰਾ ਨੌਨੀ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਦੇ ਨਾਲ ਹੀ ਪੋਸਟ ਵਿਚ ਧਮਕੀ ਦਿੱਤੀ ਕਿ ਇਹ ਸਿਰਫ ਟ੍ਰੇਲਰ ਸੀ, ਹੁਣ ਤੁਹਾਡੇ ਤੇ ਜੋ ਕੁਝ ਹੁਣ ਅੱਗੇ ਚੱਲਣਾ ਉਹ ਤੁਹਾਡੀਆਂ ਸੱਤ ਪੀੜ੍ਹੀਆਂ ਨਾਮ ਨਾ ਲੈਣਗੀਆਂ ਹਥਿਆਰ ਦਾ।ਪੁਲਿਸ ਨੇ ਇਸ ਮਾਮਲੇ ਵਿੱਚ ਸੱਤ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਲਾਪਰਵਾਹੀ ਦੇ ਦੋਸ਼ਾਂ ਹੇਠ ਪੱਟੀ ਦੇ ਡੀਐਸਪੀ ਅਤੇ ਸਰਹਾਲੀ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਦੌਰਾਨ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਘਟਨਾ ਤੋਂ ਬਾਅਦ ਹਸਪਤਾਲ ਦਾ ਦੌਰਾ ਕੀਤਾ ਅਤੇ ਘਟਨਾ ਬਾਰੇ ਪੁੱਛਗਿੱਛ ਕੀਤੀ। ਹਰਬਿੰਦਰ ਸਿੰਘ ਪਿੰਡ ਠਠੀਆਂ ਮਹੰਤਾ ਦਾ ਸਰਪੰਚ ਸੀ। ਉਸਦੇ ਦੋ ਪੁੱਤਰ ਹਨ, ਇੱਕ 8 ਸਾਲ ਦਾ ਅਤੇ ਦੂਜਾ 11 ਸਾਲ ਦਾ।
