ਨਿਊਜ਼ ਪੰਜਾਬ
16 ਫ਼ਰਵਰੀ 2026
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੀ “ਬੈਂਡ-ਬਾਜੇ” ਟਿੱਪਣੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ Punjab SC Commission ਵੱਲੋਂ ਜਾਰੀ ਨੋਟਿਸ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ।
ਕੀ ਸੀ ਵਿਵਾਦਤ ਬਿਆਨ?
7 ਫਰਵਰੀ 2026 ਨੂੰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਮਨਰੇਗਾ ਵਿਰੁੱਧ ਕਾਂਗਰਸ ਰੈਲੀ ਦੌਰਾਨ ਬਾਜਵਾ ਨੇ ਈਟੀਓ ਹਰਭਜਨ ਸਿੰਘ ਬਾਰੇ ਕਿਹਾ ਸੀ ਕਿ ਉਹ ਪਹਿਲਾਂ “ਬੈਂਡ ਵਜਾਉਂਦੇ ਸਨ” ਅਤੇ ਹੁਣ “ਪੰਜਾਬ ਦਾ ਬੈਂਡ ਵਜਾ ਰਹੇ ਹਨ।” ਉਨ੍ਹਾਂ ਨੇ ਵਿਭਾਗ ਵਿੱਚ ਲੁੱਟ ਦੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ “ਅਸੀਂ ਉਸਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ।”
ਇਸ ਬਿਆਨ ਤੋਂ ਬਾਅਦ ਪੰਜਾਬ ਐਸ.ਸੀ. ਕਮਿਸ਼ਨ ਨੇ ਨੋਟਿਸ ਜਾਰੀ ਕਰਕੇ 11 ਫਰਵਰੀ ਨੂੰ ਉਨ੍ਹਾਂ ਨੂੰ ਤਲਬ ਕੀਤਾ ਸੀ। ਹਾਲਾਂਕਿ ਉਸ ਦਿਨ ਉਨ੍ਹਾਂ ਦੇ ਵਕੀਲ ਹਾਜ਼ਰ ਹੋਏ ਸਨ, ਪਰ ਬਾਜਵਾ ਖੁਦ ਪੇਸ਼ ਨਹੀਂ ਹੋਏ।
ਬਾਜਵਾ ਦੀ ਦਲੀਲ ਕੀ ਸੀ?
ਬਾਜਵਾ ਨੇ ਹਾਈ ਕੋਰਟ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਨੇ ਕੋਈ ਜਾਤੀ ਸੰਬੰਧੀ ਟਿੱਪਣੀ ਨਹੀਂ ਕੀਤੀ ਅਤੇ ਉਨ੍ਹਾਂ ਵਿਰੁੱਧ ਕਮਿਸ਼ਨ ਦੀ ਕਾਰਵਾਈ ਗਲਤ ਹੈ। ਉਨ੍ਹਾਂ ਨੇ ਕਮਿਸ਼ਨ ਦੇ ਨੋਟਿਸ ਨੂੰ ਰੱਦ ਕਰਨ ਦੀ ਮੰਗ ਕੀਤੀ।
ਹੋਰ ਕੀਤੀ ਮੰਗ
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਕਮਿਸ਼ਨ ਦੇ ਚੇਅਰਮੈਨ ਵੱਲੋਂ ਕੀਤੀਆਂ ਟਿੱਪਣੀਆਂ, ਜੋ ਅਦਾਲਤਾਂ ਬਾਰੇ ਅਪਮਾਨਜਨਕ ਦੱਸੀਆਂ ਗਈਆਂ, ਉਸ ਸੰਬੰਧ ਵਿੱਚ ਕਾਰਵਾਈ ਕੀਤੀ ਜਾਵੇ।ਹੁਣ ਮਾਮਲਾ ਅਦਾਲਤ ਵਿੱਚ ਵਿਚਾਰਧੀਨ ਹੈ ਅਤੇ ਅਗਲੀ ਸੁਣਵਾਈ ‘ਤੇ ਸਭ ਦੀ ਨਜ਼ਰ ਟਿਕੀ ਹੋਈ ਹੈ।
