ਹਲਕਾ ਜਲਾਲਾਬਾਦ ਯੂਥ ਵਿੰਗ ਦੇ ਪ੍ਰਧਾਨ ਬਣੇ ਸੁਖਮਨਜੋਤ ਸਿੰਘ ਸੰਧੂ ਮੋਹਲਾ

ਨਿਊਜ਼ ਪੰਜਾਬ

7 ਫਰਵਰੀ 2026

ਪਿੰਡ ਮੋਹਲਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਮਨਜੋਤ ਸਿੰਘ ਸੰਧੂ ਮੋਹਲਾ ਨੂੰ ਹਲਕਾ ਜਲਾਲਾਬਾਦ ਦੇ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਉਤੇ ਬਲਾਕ ਸੰਮਤੀ ਮੈਂਬਰ ਡਿੰਪਲ ਕੰਬੋਜ, ਪਿੰਡ ਰੰਗੀਲਾ ਦੇ ਸਰਪੰਚ ਪਰਮਜੀਤ ਕੌਰ ਸੈਣੀ, ਪਿੰਡ ਲੱਖੋ ਵਾਲੀ ਦੇ ਸਰਪੰਚ ਸੋਨੂੰ ਕੰਬੋਜ, ਪਿੰਡ ਬੁੱਧੋਕੇ ਦੇ ਸਰਪੰਚ ਵਿੰਦੂ ਕੰਬੋਜ, ਪਿੰਡ ਚੱਕ ਸਿੰਘੇ ਵਾਲਾ ਸੈਣੀਆ ਦੇ ਸਰਪੰਚ ਹਰਵਿੰਦਰ ਸਿੰਘ, ਪਿੰਡ ਜੈਮਲਵਾਲਾ ਦੇ ਸਰਪੰਚ ਰੰਗਾ ਰਾਮ, ਪਿੰਡ ਖੁੰਡ ਵਾਲਾ ਸੈਣੀਆ ਦੇ ਸਰਪੰਚ ਹਰਜਿੰਦਰ ਸਿੰਘ, ਸੁਖਦੀਪ ਸਿੰਘ ਸੰਧੂ ਮੋਹਲਾ, ਮੰਨੂ ਸੈਣੀ ਰੰਗੀਲਾ, ਲਾਡੀ ਪੀਏ, ਹਨੀ ਪੀਏ, ਜੋਬਨਪ੍ਰੀਤ ਸਿੰਘ ਸੈਣੀ ਰੰਗੀਲਾ ਆਦਿ ਨੇ ਸੁਖਮਨਜੋਤ ਸਿੰਘ ਸੰਧੂ ਮੋਹਲਾ ਨੂੰ ਵਧਾਈ ਦਿੰਦਿਆਂ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਧੰਨਵਾਦ ਕੀਤਾ