ਹਿਮਾਚਲ ਪ੍ਰਦੇਸ਼ ਦੇ ਸਕੂਲਾਂ ‘ਚ 1 ਮਾਰਚ ਤੋਂ ਮੋਬਾਈਲ ਫੋਨ ‘ਤੇ ਪੂਰੀ ਪਾਬੰਦੀ, ਉਲੰਘਣਾ ‘ਤੇ ਜੁਰਮਾਨਾ ਅਤੇ ਫ਼ੋਨ ਜ਼ਬਤ

ਨਿਊਜ਼ ਪੰਜਾਬ

6 ਫ਼ਰਵਰੀ 2026

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਐਲਾਨ ਕੀਤਾ ਹੈ ਕਿ 1 ਮਾਰਚ 2026 ਤੋਂ ਰਾਜ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ‘ਤੇ ਪੂਰੀ ਪਾਬੰਦੀ ਲਾਗੂ ਹੋਵੇਗੀ। ਇਹ ਐਲਾਨ ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਵਿਨ ਵਿੱਚ 69ਵੀਆਂ ਰਾਸ਼ਟਰੀ ਸਕੂਲ ਖੇਡਾਂ (ਅੰਡਰ-19 ਗਰਲਜ਼ ਹੈਂਡਬਾਲ) ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸਕੂਲ ਸਮੇਂ ਦੌਰਾਨ ਮੋਬਾਈਲ ਵਰਤੋਂ ਪੜ੍ਹਾਈ, ਆਪਸੀ ਤਾਲਮੇਲ ਅਤੇ ਨਿੱਜੀ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਰਾਜ ਸਰਕਾਰ ਵਿਸ਼ਵ ਪੱਧਰੀ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੋਬਾਈਲ ਨਾਲ ਪਾਏ ਜਾਣ ‘ਤੇ 500 ਰੁਪਏ ਜੁਰਮਾਨਾ, ਫ਼ੋਨ ਜ਼ਬਤੀ ਅਤੇ ਮਾਪਿਆਂ ਲਈ ਲਾਜ਼ਮੀ ਕਾਉਂਸਲਿੰਗ ਹੋਵੇਗੀ, ਜਦਕਿ ਵਾਰ-ਵਾਰ ਉਲੰਘਣਾ ਲਈ SOP ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਸਮੇਂ ਦੌਰਾਨ ਮੋਬਾਈਲ ਵਰਤੋਂ ਪੜ੍ਹਾਈ, ਆਪਸੀ ਤਾਲਮੇਲ ਅਤੇ ਨਿੱਜੀ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਰਾਜ ਸਰਕਾਰ ਵਿਸ਼ਵ ਪੱਧਰੀ ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।