ਨਿਊਜ਼ ਪੰਜਾਬ
6 ਫ਼ਰਵਰੀ 2026
Punjab School Education Board (PSEB) ਨੇ ਐਂਟਰਪ੍ਰੀਨਿਓਰ ਪ੍ਰੋਜੈਕਟ ਨੂੰ ਲੈ ਕੇ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ ਹੈ। ਬੋਰਡ ਮੁਤਾਬਕ ਕਈ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਮਹੱਤਵਾਕਾਂਖੀ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਕਾਰੋਬਾਰੀ ਵਿਚਾਰ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਏ ਗਏ।

ਇਸ ਸਬੰਧੀ ਬੋਰਡ ਸਕੱਤਰ ਨੇ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਸਕੂਲ ਕਾਰੋਬਾਰੀ ਵਿਚਾਰ ਜਮ੍ਹਾਂ ਨਹੀਂ ਕਰਵਾਉਣਗੇ, ਉਨ੍ਹਾਂ ਦੇ ਬੋਰਡ ਨਤੀਜੇ ਰੋਕੇ ਜਾ ਸਕਦੇ ਹਨ।
