ਨਿਊਜ਼ ਪੰਜਾਬ
ਲੁਧਿਆਣਾ 2 ਫਰਵਰੀ 2026
ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਘੁਮਾਰ ਮੰਡੀ ਸਿਵਲ ਲਾਇਨਜ਼ ਲੁਧਿਆਣਾ ਵਿਖੇ ਬੇਗਮਪੁਰਾ ਸੇਵਾ ਦਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੇਗਮਪੁਰਾ ਦੇ ਸਿਰਜਕ, ਮਾਨਵਤਾ ਦੇ ਰਹਿਬਰ, ਮਹਾਨ ਕ੍ਰਾਂਤੀਕਾਰੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜ੍ਹੇ ਤੇ ਵਿਸੇਸ ਸਮਾਗਮ ਕਰਵਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਵਾਹਿਗੁਰੂ ਪਾਲ ਸਿੰਘ ਜੀ ਨੇ ਮਨੋਹਰ ਕੀਰਤਨ ਰਾਹੀਂ ਸਤਿਗੁਰਾਂ ਦੀ ਬਾਣੀ ਦਾ ਹਰਜਸ ਸਰਵਣ ਕਰਵਾਇਆ। ਸਟੇਜ ਸਕੱਤਰ ਦੀ ਭੂਮਿਕਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਖਾਲਸਾ ਨੇ ਨਿਭਾਈ। ਉਪਰੰਤ ਰਜਿੰਦਰ ਸਿੰਘ ਰਾਜੂ ਜੋਧਾਂ ਪ੍ਰਧਾਨ ਬੇਗਮਪੁਰਾ ਸੇਵਾ ਦਲ, ਜਸਵੀਰ ਸਿੰਘ ਪਮਾਲੀ ਜਨਰਲ ਸਕੱਤਰ, ਬਲਬੀਰ ਸਿੰਘ ਖਾਲਸਾ ਸਕੱਤਰ, ਭਾਗ ਸਿੰਘ ਸਰੀੰਹ ਜਨਰਲ ਸਕੱਤਰ ਬਸਪਾ, ਉੱਘੇ ਸਿੱਖ ਚਿੰਤਕ ਬੀਬੀ ਹਮੀਰ ਕੌਰ, ਪ੍ਰਿੰਸੀਪਲ ਰਣਜੀਤ ਸਿੰਘ, ਹੈੱਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਨੇ ਵੀ ਆਪਣੇ ਸੰਬੋਧਨ ਰਾਹੀ ਜਿੱਥੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜ੍ਹੇ ਦੀ ਵਧਾਈ ਦਿੱਤੀ, ਉਥੇ ਹੀ ਗੁਰੂ ਸਾਹਿਬ ਜੀ ਦੇ ਕ੍ਰਾਂਤੀਕਾਰੀ ਬਚਨਾਂ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਬੇਗਮਪੁਰਾ ਸੇਵਾ ਦਲ ਵੱਲੋਂ ਅਗਲੇ ਵਰ੍ਹੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆ ਰਹੇ 650 ਪ੍ਰਕਾਸ਼ ਸਤਾਬਦੀ ਨੂੰ ਸਮਰਪਿਤ ‘‘ ਇਹ ਜਨਮੁ ਤੁਮ੍ਹਾਰੇ ਲੇਖੇ ’’ ਮੁਹਿੰਮ ਦਾ ਅਗਾਜ ਕਰਕੇ ਸਾਰਾ ਸਾਲ ਚੱਲਣ ਵਾਲੇ ਸਮਾਗਮਾਂ ਦੀ ਸੁਰੂਆਤ ਕੀਤੀ ਗਈ। ਸਮਾਗਮ ਦੌਰਾਨ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ, ਭਾਜਪਾ ਆਗੂ ਜੀਵਨ ਗੁਪਤਾ, ਜਸਪ੍ਰੀਤ ਸਿੰਘ ਹੌਬੀ, ਕਾਂਗਰਸੀ ਆਗੂ ਕੌਂਸਲਰ ਇੰਦਰਜੀਤ ਇੰਦੀ, ਸੁਮੀਤ ਕੌਰ (ਨਿੱਕੀ ਰਿਆਤ), ਆਮ ਆਦਮੀ ਪਾਰਟੀ ਦੇ ਆਗੂ ਰਵਿੰਦਰ ਸਿਆਣ, ਬੀਬੀ ਜਸਵਿੰਦਰ ਕੌਰ ਧਾਲੀਵਾਲ, ਮੱਖਣ ਸਿੰਘ, ਜਸਵਿੰਦਰ ਸਿੰਘ ਸਪਰਾ, ਨੌਜਵਾਨ ਆਗੂ ਤੁਸ਼ਾਰਦੀਪ ਸਿੰਘ ਖਾਲਸਾ, ਮਨਮੋਹਨ ਸਿੰਘ, ਕੁਲਬੀਰ ਸਿੰਘ ਖਾਲਸਾ, ਡਾ. ਰਜਿੰਦਰ ਭਾਟੀਆ, ਕਾਮਰੇਡ ਹਰਜੀਤ ਸਿੰਘ, ਪਵਨਦੀਪ ਸਿੰਘ, ਜਸਵਿੰਦਰ ਸਿੰਘ ਜੱਸਲ, ਰਜਿੰਦਰ ਸਿੰਘ ਗੁਜਰਾਲ, ਸੁਰਿੰਦਰ ਬਾਲੀ, ਸਤਿੰਦਰ ਲਾਹੌਰੀਆ, ਐਡਵੋਕੇਟ ਵਰੁਣ ਲਾਹੌਰੀਆ, ਮਹਿੰਦਰ ਸਿੰਘ ਸੰਧੂ, ਸੁਰਿੰਦਰਪਾਲ ਸਿੰਘ, ਸੰਦੀਪ ਸਿੰਘ ਸੰਨੀ, ਗੁਰਜੋਤ ਸਿੰਘ ਸਪਰਾ, ਤਰਨਜੀਤ ਸਿੰਘ ਸਪਰਾ, ਗਗਨਦੀਪ ਸਿੰਘ ਗਿਫ਼ਟੀ, ਡਾ. ਹਰਚਰਨ ਸਿੰਘ, ਅਸ਼ੋਕ ਕਸ਼ਯਪ, ਸੋਹਣ ਲਾਲ ਸਾਗਰ, ਇੰਦਰਜੀਤ ਸਿੰਘ ਕਾਲੜਾ, ਬੀਬੀ ਰਣਜੀਤ ਕੌਰ, ਬੀਬੀ ਰੁਪਿੰਦਰ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਸ਼ਿਵਾਨੀ ਗੋਇਲ, ਬੀਬੀ ਚਾਂਦਨੀ ਕਸ਼ਯਪ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
