ਹੁਸ਼ਿਆਰਪੁਰ ਦੇ ਸੀਨੀਅਰ ਕਾਂਗਰਸੀ ਨੇਤਾ ਸੁੰਦਰ ਸ਼ਾਮ ਅਰੋੜਾ ਦੇ ਘਰ ਆਮਦਨ ਕਰ ਵਿਭਾਗ ਦਾ 62 ਘੰਟਿਆਂ ਬਾਅਦ ਛਾਪਾ ਸਮਾਪਤ

ਨਿਊਜ਼ ਪੰਜਾਬ

31 ਜਨਵਰੀ 2026

ਹੁਸ਼ਿਆਰਪੁਰ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਜੋਧਮਲ ਰੋਡ ਸਥਿਤ ਘਰ ‘ਤੇ ਆਮਦਨ ਕਰ ਵਿਭਾਗ ਦਾ ਛਾਪਾ ਤੀਜੇ ਦਿਨ ਰਾਤ 12:15 ਵਜੇ ਖ਼ਤਮ ਹੋਇਆ। 28 ਜਨਵਰੀ ਨੂੰ ਸਵੇਰੇ 6:30 ਵਜੇ ਸ਼ੁਰੂ ਹੋਈ ਇਹ ਕਾਰਵਾਈ ਤਿੰਨ ਦਿਨ ਤੱਕ ਜਾਰੀ ਰਹੀ। ਇਸ ਦੌਰਾਨ ਆਮਦਨ ਕਰ ਵਿਭਾਗ ਦੀ ਟੀਮ ਦਸਤਾਵੇਜ਼ਾਂ ਦੀ ਜਾਂਚ ਅਤੇ ਪੁਛਗਿੱਛ ਵਿਚ ਰੁੱਝੀ ਰਹੀ, ਜਦੋਂ ਕਿ ਕਿਸੇ ਨੂੰ ਵੀ ਰਿਹਾਇਸ਼ ਵਿਚ ਦਾਖਲ ਹੋਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਸੂਤਰਾਂ ਅਨੁਸਾਰ ਟੀਮ ਨੇ ਅਰੋੜਾ ਤੋਂ ਚੰਡੀਗੜ੍ਹ ਅਤੇ ਮੋਹਾਲੀ ਵਿਚ ਇਕ ਕੰਪਨੀ ਅਤੇ ਵੱਖ-ਵੱਖ ਜਾਇਦਾਦਾਂ ਬਾਰੇ ਪੁਛਗਿੱਛ ਕੀਤੀ। ਪਿਛਲੇ 62 ਘੰਟਿਆਂ ਤੋਂ ਚੱਲ ਰਹੀ ਜਾਂਚ ਦੌਰਾਨ ਟੀਮ ਨੇ ਅਰੋੜਾ ਤੋਂ ਵਿਆਪਕ ਪੁਛਗਿੱਛ ਕੀਤੀ । 30 ਜਨਵਰੀ ਦੀ ਰਾਤ 12:15 ਵਜੇ ਚਾਰ ਵਾਹਨ ਅਰੋੜਾ ਦੇ ਘਰ ਵਿਚ ਦਾਖਲ ਹੋਏ ਅਤੇ ਉਸ ਤੋਂ ਬਾਅਦ ਜਾਂਚ ਏਜੰਸੀਆਂ ਦੇ ਅਧਿਕਾਰੀ ਘਰੋਂ ਚਲੇ ਗਏ ।