26 ਜਨਵਰੀ ਸਮਾਗਮ ਨੂੰ ਲੈ ਕੇ ਹੁਸ਼ਿਆਰਪੁਰ ਦੇ DIPS ਸਕੂਲ ਨੂੰ ਧਮਕੀ: ਗਣਤੰਤਰ ਦਿਵਸ ‘ਤੇ CM ਭਗਵੰਤ ਮਾਨ ਦੇ ਪ੍ਰੋਗਰਾਮ’ ਤੇ ਬੱਚੇ ਭੇਜੇ ਤਾਂ ਵੱਡੇ ਬਲਾਸਟ ਦੀ ਚੇਤਾਵਨੀ

ਨਿਊਜ਼ ਪੰਜਾਬ

22 ਜਨਵਰੀ 2026

ਪੰਜਾਬ ਸਮੇਤ ਦੇਸ਼ ਭਰ ‘ਚ ਲਗਾਤਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਹੁਣ ਹੁਸ਼ਿਆਰਪੁਰ ਦੇ ਟਾਂਡਾ ਦੇ DIPS ਸਕੂਲ ਨੂੰ ਇੱਕ ਧਮਕੀ ਭਰੀ ਈਮੇਲ ਆਈ ਹੈ। ਇਸ ਈਮੇਲ ‘ਚ ਲਿਖਿਆ ਹੈ ਕਿ ਜੇਕਰ 26 ਜਨਵਰੀ ਨੂੰ ਹੁਸ਼ਿਆਰਪੁਰ ‘ਚ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ‘ਚ ਸਕੂਲ ਦੇ ਬੱਚੇ ਭੇਜੇ ਤਾਂ ਉੱਥੇ ਬਹੁਤ ਵੱਡਾ ਬਲਾਸਟ ਹੋਵੇਗਾ।

ਈਮੇਲ ‘ਚ ਲਿਖਿਆ ਗਿਆ ਕਿ ਤੁਸੀਂ ਆਪਣੇ ਬੱਚੇ ਆਪਣੇ ਸਕੂਲ ਹੀ ਵਿੱਚ ਹੀ ਰੱਖਣੇ ਹਨ। ਇਸ ਦੀ ਜਾਣਕਾਰੀ ਡੀਐਸਪੀ ਸਿਟੀ ਦਵਿੰਦਰ ਸਿੰਘ ਬਾਜਵਾ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਸਾਡੇ ਕੋਲ ਇੱਕ ਐਫਆਈਆਰ ਆਈ ਹੈ ,ਜਿੱਥੇ ਲਿਖਿਆ ਹੈ ਕਿ ਇੱਕ ਸਾਨੂੰ ਈਮੇਲ ਆਈ ਹੈ ,ਜਿਸ ਵਿੱਚ ਬੱਚਿਆਂ ਨੂੰ ਉਸ ਪ੍ਰੋਗਰਾਮ ‘ਚ ਨਾ ਭੇਜਣ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਫਤੀਸ਼ ਕੀਤੀ ਜਾ ਰਹੀ ਹੈ। ਇੱਕ ਦਿਨ ਪਹਿਲਾਂ ਹਿਮਾਚਲ ਦੇ CM ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ