ਨਿਊਜ਼ ਪੰਜਾਬ
ਲੁਧਿਆਣਾ 22 ਜਨਵਰੀ 2026
ਭਗਵੰਤ ਮਾਨ ਦੀ ਆਪ ਸਰਕਾਰ ਪੰਜਾਬ ਵਿੱਚ ਆਮ ਆਦਮੀ ਲਈ ਕਈ ਉਪਰਾਲੇ ਕਰ ਰਹੀ ਹੈ ਜਿਸ ਨਾਲ ਆਮ ਆਦਮ ਤੱਕ ਪੰਜਾਬ ਸਰਕਾਰ ਦੀਆਂ ਸੇਵਾਵਾਂ ਪਹੁੰਚ ਸਕਣ ਇਸੇ ਨੀਤੀ ਨੂੰ ਲੈ ਕੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿਧੁ ਆਮ ਨਾਗਰਿਕਾਂ ਦੀ ਮੁਸ਼ਕਲਾਂ ਦੀ ਹੱਲ ਕਰਨ ਦੇ ਯਤਨ ਕਰਦੇ ਰਹਿੰਦੇ ਹਨ ਇਸੇ ਕੜੀ ਤਹਿਤ ਰਜਿੰਦਰ ਸਿੰਘ ਸਰਹਾਲੀ ਨੂੰ ਉਹਨਾਂ ਨੇ ਆਪਣਾ ਓਐਸਡੀ ਨਿਯੁਕਤ ਕੀਤਾ ਹੈ ਜਿਕਰ ਯੋਗ ਹੈ ਕਿ ਰਜਿੰਦਰ ਸਿੰਘ ਸਰਹਾਲੀ ਸਮਾਲ ਸਕੇਲ ਇੰਡਸਟਰੀ ਐਂਡ ਟਰੈਡਰਜ ਐਸੋਸੀਏਸ਼ਨ ਲੁਧਿਆਣਾ ਦੇ ਪ੍ਰਧਾਨ ਹਨ ਅਤੇ ਯੂਨਾਈਟੰਡ ਸਾਇਕਲ ਐਂਡ ਪਾਰਟਸ ਮੈਨੂੰਫੇਕਚਰ ਐਸੋਸੀਏਸ਼ਨ ਦੇ ਸੇਕਰਟਰੀ ਹਨ ਜੋ ਕਿ ਇੱਕ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਹਨ ਅਤੇ ਅਲੱਗ ਅਲੱਗ ਆਹੁਦੇਦਾਰ ਰਹਿ ਚੁੱਕੇ ਹਨ ਅਤੇ ਉਹਨਾਂ ਨੂੰ ਬਹੁਤ ਤਜਰਬਾ ਹੈ।

ਰਜਿੰਦਰ ਸਿੰਘ ਸਰਹਾਲੀ ਨੇ ਕਿਹਾ ਕਿ ਉਹ ਸਨਅਤਕਾਂਰਾ ਦੀਆਂ ਵੱਖ ਵੱਖ ਵਿਭਾਗਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਸ. ਕੁਲਵੰਤ ਸਿੰਘ ਸਿਧੁ ਦੀ ਆਗਵਾਈ ਵਿਚ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ।ਵਿਧਾਇਕ ਕੁਲਵੰਤ ਸਿੱਧੂ ਅਤੇ ਸਮੁੱਚੀ ਲੀਡਰਸ਼ਿਪ ਦਾ ਰਜਿੰਦਰ ਸਿੰਘ ਸਰਹਾਲੀ ਨੇ ਧੰਨਵਾਦ ਕੀਤਾ
