ਮੇਅਰ ਚੋਣ ਤੋਂ ਪਹਿਲਾਂ ਜਲੰਧਰ ’ਚ ਸਿਆਸੀ ਉਥਲ-ਪੁਥਲ, ਕੌਂਸਲਰ ਪਰਮਜੀਤ ਕੌਰ ਆਮ ਆਦਮੀ ਪਾਰਟੀ ’ਚ ਸ਼ਾਮਲ

ਨਿਊਜ਼ ਪੰਜਾਬ

26 ਦਸੰਬਰ 2025

ਮੇਅਰ ਚੋਣ ਤੋਂ ਪਹਿਲਾਂ ਜਲੰਧਰ ਦੀ ਸਿਆਸਤ ਵਿੱਚ ਵੱਡੀ ਹਲਚਲ ਵੇਖਣ ਨੂੰ ਮਿਲੀ ਹੈ। ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ, ਜਿੱਥੇ ਜਲੰਧਰ ਸੈਂਟਰਲ ਤੋਂ ਵਾਰਡ ਨੰਬਰ 23 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਹਰਪਾਲ ਮਿੰਟੂ ਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਕਦਮ ਨੂੰ ਜਲੰਧਰ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਲਈ ਮਜ਼ਬੂਤੀ ਅਤੇ ਕਾਂਗਰਸ ਲਈ ਨੁਕਸਾਨ ਵਜੋਂ ਦੇਖਿਆ ਜਾ ਰਿਹਾ ਹੈ।