ਨਿਊਜ਼ ਪੰਜਾਬ
20 ਦਸੰਬਰ 2025
BCCI ਦੇ ਮੁੰਬਈ ਹੈੱਡਕੁਆਰਟਰ ਵਿੱਚ ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ। ਟੀਮ ਦੀ ਘੋਸ਼ਣਾ ਦੇਵਜੀਤ ਸੈਕੀਆ ਨੇ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਦੀ ਮੌਜੂਦਗੀ ਵਿੱਚ ਕੀਤੀ।ਅਕਸ਼ਰ ਪਟੇਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਟੀਮ ਵਿੱਚ ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ, ਹਾਰਦਿਕ ਪੰਡਯਾ, ਰਿੰਕੂ ਸਿੰਘ, ਸ਼ਿਵਮ ਦੂਬੇ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ ਵਰਗੇ ਸਿਤਾਰੇ ਸ਼ਾਮਲ ਹਨ।
ਭਾਰਤ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 7 ਫਰਵਰੀ ਨੂੰ ਮੁੰਬਈ ਵਿਚ ਅਮਰੀਕਾ ਵਿਰੁੱਧ ਕਰੇਗਾ। ਇਸ ਤੋਂ ਬਾਅਦ 12 ਫਰਵਰੀ ਨੂੰ ਦਿੱਲੀ ਵਿਚ ਨਾਮੀਬੀਆ ਵਿਰੁੱਧ, 15 ਫਰਵਰੀ ਨੂੰ ਕੋਲੰਬੋ ਵਿਚ ਪਾਕਿਸਤਾਨ ਵਿਰੁੱਧ ਅਤੇ 18 ਫਰਵਰੀ ਨੂੰ ਅਹਿਮਦਾਬਾਦ ਵਿਚ ਨੀਦਰਲੈਂਡ ਵਿਰੁੱਧ ਮੈਚ ਹੋਣਗੇ।
