ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ: 4 ਪਿਸਤੌਲ, ਅਫੀਮ–ਹੈਰੋਇਨ ਸਮੇਤ 2 ਦੋਸ਼ੀ ਕਾਬੂ

ਨਿਊਜ਼ ਪੰਜਾਬ

20 ਦਸੰਬਰ 2025

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵਲੋਂ 4 ਪਿਸਤੌਲਾਂ, 24 ਜ਼ਿੰਦਾ ਰੌਂਦ, 1 ਕਿਲੋ ਅਫੀਮ ਅਤੇ 25 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸੁਖਰਾਜ ਸਿੰਘ ਉਰਫ਼ ਜੋਬਨ ਪੁੱਤਰ ਅਵਤਾਰ ਸਿੰਘ, ਵਾਸੀ ਜੋਂਸ ਮੁਹਾਰ, ਥਾਣਾ ਅਜਨਾਲਾ ਅਤੇ ਜਸਕਰਨ ਸਿੰਘ ਪੁੱਤਰ ਬੂਟਾ ਸਿੰਘ, ਵਾਸੀ ਜੋਂਸ ਮੁਹਾਰ, ਥਾਣਾ ਅਜਨਾਲਾ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ 2 ਪਿਸਟਲ ਗਲੌਕ (9 ਐਮ.ਐਮ.), 2 ਪਿਸਟਲ (.30 ਬੋਰ), 24 ਜ਼ਿੰਦਾ ਰੌਂਦ (20 ਰੌਂਦ .30 ਬੋਰ, 04 ਰੌਂਦ 9 ਐਮਐਮ), 1 ਕਿੱਲੋ ਅਫੀਮ, 25 ਗ੍ਰਾਮ ਹੈਰੋਇਨ, 02 ਮੋਬਾਇਲ ਫੋਨ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।