ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਮੋਗਾ ਵਿਖੇ ਸੁਖਪ੍ਰੀਤ ਸਿੰਘ ਨੂੰ ਚੋਣ ਅਬਜ਼ਰਵਰ ਕੀਤਾ ਨਿਯੁਕਤ

ਨਿਊਜ਼ ਪੰਜਾਬ

ਮੋਗਾ 12 ਦਸੰਬਰ 2025

ਮਿਤੀ 14 ਦਸੰਬਰ 2025 ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਸ੍ਰ. ਸੁਖਪ੍ਰੀਤ ਸਿੰਘ (ਪੀ.ਸੀ.ਐਸ.) ਨੂੰ ਚੋਣ ਅਬਜ਼ਰਵਰ ਲਗਾਇਆ ਗਿਆ ਹੈ ਤਾਂ ਜੋ ਸਮੁੱਚੀ ਚੋਣ ਪ੍ਰਕਿਰਿਆ ਨਿਰਪੱਖ ਅਤੇ ਸ਼ਾਂਤੀਪੂਰਨ ਮੁਕੰਮਲ ਹੋ ਸਕੇ।

ਚੋਣ ਆਬਜਰਵਰ ਸ੍ਰ. ਸੁਖਪ੍ਰੀਤ ਸਿੰਘ ਨੇ ਕਿਹਾ ਕਿ ਇਸ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਮਾਹੌਲ ‘ਚ ਮੁਕੰਮਲ ਕਰਨੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ। ਵੋਟਰ ਜਾਂ ਉਮੀਦਵਾਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਸੁਝਾਓ ਸਾਂਝਾ ਕਰਨ ਸਮੇਤ ਕਿਸੇ ਕਿਸਮ ਦਾ ਕੋਈ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਉਹ ਉਹਨਾਂ ਦੇ ਮੋਬਾਇਲ ਨੰਬਰ 95696-35386 ਤੇ ਸੰਪਰਕ ਕਰ ਸਕਦੇ ਹਨ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਸਤਲੁਜ ਕੰਪਲੈਕਸ ਦੂਸਰੀ ਮੰਜ਼ਿਲ ਕਮਰਾ ਨੰਬਰ ਏ 203 ਵਿੱਚ ਉਹਨਾਂ ਨੂੰ ਮਿਲਿਆ ਜਾ ਸਕਦਾ ਹੈ।