ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵਾਇਰਲ ਆਡੀਓ ਮਾਮਲੇ’ਚ ਹਫ਼ਤੇ ਦੀ ਛੁੱਟੀ, ਸਰਤਾਜ ਚਹਿਲ ਨੂੰ ਵਾਧੂ ਚਾਰਜ

ਨਿਊਜ਼ ਪੰਜਾਬ

10 ਦਸੰਬਰ 2025

ਐਸਐਸਪੀ ਪਟਿਆਲਾ ਵਰੁਣ ਸ਼ਰਮਾ ਕਥਿਤ ਵਾਇਰਲ ਆਡੀਓ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਵਰੁਣ ਸ਼ਰਮਾ ਨੂੰ ਹਫ਼ਤੇ ਲਈ ਛੁੱਟੀ ‘ਤੇ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਥਾਂ ਐਸਐਸਪੀ ਸੰਗਰੂਰ ਸਰਤਾਜ ਚਹਿਲ ਨੂੰ ਪਟਿਆਲਾ ਐਸਐਸਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।