ਨਿਊਜ਼ ਪੰਜਾਬ
7 ਦਸੰਬਰ 2025
ਉੱਤਰੀ ਗੋਆ ਦੇ ਅਰਪੋਰਾ ਵਿੱਚ ਸਥਿਤ ਬਿਰਚ ਬਾਏ ਰੋਮੀਓ ਲੇਨ ਕਲੱਬ ਵਿੱਚ ਬੀਤੀ ਦੇਰ ਰਾਤ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ।ਜਿਨ੍ਹਾਂ ਵਿਚੋਂ 4 ਸੈਲਾਨੀ, 14 ਸਟਾਫ ਮੈਂਬਰ ਅਤੇ 7 ਦੀ ਪਛਾਣ ਅਜੇ ਸਥਾਪਤ ਨਹੀਂ ਹੋਈ ਹੈ। 6 ਵਿਅਕਤੀ ਜ਼ਖਮੀ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਤੇ ਫਾਇਰ ਵਿਭਾਗ ਦੀ ਜਾਂਚ ਜਾਰੀ ਹੈ। ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਭਾਜਪਾ ਵਿਧਾਇਕ ਮਾਈਕਲ ਲੋਬੋ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਜਦੋਂ ਉਹ ਘਬਰਾਹਟ ਵਿੱਚ ਬੇਸਮੈਂਟ ਵੱਲ ਭੱਜ ਗਏ ਸੀ। ਲੋਬੋ ਨੇ ਪੁਸ਼ਟੀ ਕੀਤੀ ਕਿ ਪੀੜਤਾਂ ਵਿੱਚੋਂ ਕੁਝ ਸੈਲਾਨੀ ਸਨ, ਜਦੋਂ ਕਿ ਜ਼ਿਆਦਾਤਰ ਸਥਾਨਕ ਲੋਕ ਰੈਸਟੋਰੈਂਟ ਦੇ ਬੇਸਮੈਂਟ ਵਿੱਚ ਕੰਮ ਕਰ ਰਹੇ ਸਨ।
ਦੱਸ ਦਈਏ ਕਿ ਇਸ ਭਿਆਨਕ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਵੇਦਨਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਦੇ ਅਰਪੋਰਾ ਵਿੱਚ ਹੋਏ ਦੁਖਦਾਈ ਹਾਦਸੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡਤੋਂ 2 ਲੱਖ ਰੁਪਏ ਮਿਲਣਗੇ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ 50,000 ਰੁਪਏ ਮਿਲਣਗੇ। ਕੇਂਦਰ ਸਰਕਾਰ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
