

ਲੁਧਿਆਣਾ – ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਦੀ ਇਸਤ੍ਰੀ ਸਤਿਸੰਗ ਸਭਾ ਦੀਆਂ ਬੀਬੀਆਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ 350 ਵੀ” ਸ਼ਹੀਦੀ ਸਤਾਬਦੀ ਨੂੰ ਸਮਰਪਿਤ ਆਰੰਭੀ ਗਈ ਸਹਿਜ ਪਾਠਾਂ ਦੀ ਲੜੀ ਦੀ ਅੱਜ ਸਮਾਪਤੀ ਦੀ ਅਰਦਾਸ।ਅੱਜ ਗੁਰਦੁਵਾਰਾ ਸਾਹਿਬ ਵਿਖ਼ੇ 10:30 ਵੱਜੇ ਤੋਂ ਸਮਾਗਮ ਆਰੰਭ ਕੀਤੇ ਗਏ ਜਿਨਾਂ ਦੀ ਸਮਾਪਤੀ ਕਰੀਬ 2:30 ਵੱਜੇ ਕੀਤੀ ਗਈ।ਜਿਨਾਂ ਵਿੱਚ ਪਹਿਲਾ ਸੁੱਖਮਨੀ ਸਾਹਿਬ ਦੇ ਪਾਠ ਕੀਤੇ ਕੀਤੇ ਗਏ ਫੇਰ ਬੀਬੀਆਂ ਨੇ ਨੌਵੇਂ ਮੁਹੱਲੇ ਦੇ ਸਲੋਕ ਗਾਇਨ ਰੂਪ ਵਿੱਚ ਕੀਤੇ ਗਏ। ਫੇਰ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਗਏ। ਬਾਅਦ ਵਿੱਚ ਬੀਬੀ ਦਵਿੰਦਰ ਕੌਰ ਬੀਬੀ ਮਨਜੀਤ ਕੌਰ ਰਵਿੰਦਰ ਕੌਰ ਰਹੇਜਾ ਬੀਬੀ ਰਾਜਨੀਇੰਦਰ ਕੌਰ ਜਸਪਾਲ ਕੌਰ ਮਖਿਜਾ ਬੀਬੀ ਅਮਨਦੀਪ ਕੌਰ ਸਿਮਰਨ ਕੌਰ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਜਿਨਾਂ ਬੀਬੀਆਂ ਨੇ ਸਹਿਜ ਪਾਠਾਂ ਦੀ ਸਮਾਪਤੀ ਕੀਤੀ ਸੀ ਊਨਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ।ਅਤੇ ਬੀਬੀਆਂ ਵੱਲੋਂ ਅੱਗੇ ਤੋਂ ਵੀ ਸਹਿਜ ਪਾਠਾਂ ਦੀ ਆਰੰਬਤਾ ਦੀ ਅਰਦਾਸ ਵੀ ਕੀਤੀ ਗਈ ਜਿਨਾਂ ਦੀ ਸਮਾਪਤੀ ਵੈਸਾਖੀ ਤੇ ਕੀਤੀ ਜਾਵੇਗੀ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਬੀਬੀਆਂ ਨੂੰ ਵਧਾਈ ਦਿਦੀਆਂ ਕਿਹਾ ਕੀ ਜਿਹੜੀਆਂ ਬੀਬੀਆਂ ਨੇ ਇਹ ਕਾਰਜ ਅਰੰਬੇ ਹਨ ਉਹ ਵਧਾਈ ਦਿਆਂ ਪਾਤਰ ਹਨ।
ਸਾਰੀਆ ਬੀਬੀਆਂ ਨੂੰ ਇਸੇ ਤਰਾਹ ਹੀ ਸਹਿਜ ਪਾਠ ਕਰਨ ਦੀ ਕ੍ਰਿਪਾਲਤਾ ਕਰੀਆਂ ਕਰਨ ਅਤੇ ਆਪਣੇ ਬੱਚਿਆਂ ਨੂੰ ਭੀ ਗੁਰਬਾਣੀ ਨਾਲ ਜੋੜਣ ਦੀ ਕੋਸ਼ਿਸ਼ ਕਰਨ। ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਏ ਗਏ। ਸਮਾਗਮ ਵਿੱਚ ਹਾਜ਼ਰ ਹੋਏ ਬੀਬੀ ਮਨਜੀਤ ਕੌਰ ਪਰਮਜੀਤ ਕੌਰ, ਬੀਬੀ ਰਾਜਨੀਇੰਦਰ ਕੌਰ, ਕੁਲਜੀਤ ਕੌਰ, ਬੀਬੀ ਜਸਪਾਲ ਕੌਰ ਮਖਿਜਾ, ਜਸਵਿੰਦਰ ਕੌਰ ਪਾਇਲ, ਨਿਰਮਲ ਕੌਰ ਪਾਇਲ, ਬੀਬੀ ਪਰਮਿੰਦਰ ਕੌਰ ਅਮਨਦੀਪ ਕੌਰ ਬੀਬੀ ਦਵਿੰਦਰ ਕੌਰ ਰਵਿੰਦਰ ਕੌਰ ਰਹੇਜਾ ਸਿਮਰਨ ਕੌਰ ਸਿਮਰਨ ਕੌਰ.
