ਪ੍ਰਿਤਪਾਲ ਸਿੰਘ ਪਾਲੀ
ਲੁਧਿਆਣਾ, 17 ਨਵੰਬਰ – ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ਸਭ ਥਾਈਂ ਹੋਇ ਸਹਾਇ । ਤਿਲਕ ਜੰਝੂ ਦੇ ਰਾਖੇ, ਹਿੰਦ ਦੀ ਚਾਦਰ, ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਦਿੱਲੀ ਤੋਂ ਆਂ ਰਹੀ ਸਾਈਕਲ ਯਾਤਰਾ 17 ਨਵੰਬਰ ਰਾਤ ਨੂੰ ਲੁਧਿਆਣਾ ਪੁੱਜੇਗੀ,
ਗੁ: ਦੂਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਵਿਸ਼ਰਾਮ ਕਰੇਗੀ ਅਤੇ 18 ਨਵੰਬਰ ਨੂੰ ਸਵੇਰੇ 7 am ਵਜੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ ਇਸ ਸਬੰਧੀ ਜਾਣਕਾਰੀ ਦੇਂਦਿਆਂ ਸ੍ਰ. ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਅਨੁਸਾਰ ਸਾਈਕਲ ਯਾਤਰਾ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਸਰਦਾਰ ਮਨਜੀਤ ਸਿੰਘ ਜੀਕੇ ਦੀ ਅਗਵਾਈ ਦੇ ਵਿੱਚ 15 ਨਵੰਬਰ ਨੂੰ ਆਰੰਭ ਹੋਈ ਸੀ ਜੋ ਕਿ ਵੱਖ ਵੱਖ ਸ਼ਹਿਰਾਂ ਚੋਂ ਹੁੰਦੀ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਵਿਖੇ 20 ਤਰੀਕ ਨੂੰ ਪਹੁੰਚਣੀ ਹੈ । ਇਹ ਸਾਈਕਲ ਯਾਤਰਾ 17 ਨਵੰਬਰ ਰਾਤ ਨੂੰ ਗੁ: ਦੂਖ ਨਿਵਾਰਨ ਸਾਹਿਬ ਲੁਧਿਆਣਾ ਵਖੇ ਵਿਸ਼ਰਾਮ ਕਰੇਗੀ ਅਤੇ 18 ਨਵੰਬਰ ਨੂੰ ਸਵੇਰੇ 7 am ਵਜੇ ਆਰੰਭ ਹੋਵੇਗੀ ਅਤੇ ਹੇਠ ਦਿੱਤੇ ਨਕਸ਼ੇ ਅਨੁਸਾਰ
ਵੱਖ ਵੱਖ ਥਾਵਾਂ ਤੇ ਸੰਗਤਾਂ ਵਲੋਂ ਸਵਾਗਤ ਕੀਤਾ ਜਾਵੇਗਾ । ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਸਾਇਕਲ ਸਮੇਤ ਨਾਲ ਲੈਕੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ ।
