ਗੁਰਦੁਵਾਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ 16 ਨਵੰਬਰ ਤੋਂ 20 ਨਵੰਬਰ ਵਿਸ਼ੇਸ਼ ਸਮਾਗ਼ਮ – ਗੁਰਮੀਤ ਸਿੰਘ 

ਪ੍ਰਿਤਪਾਲ ਸਿੰਘ ਪਾਲੀ 

ਲੁਧਿਆਣਾ, 16 ਨਵੰਬਰ – ਗੁਰਦੁਵਾਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ, ਲੁਧਿਆਣਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿੱਚ 16 ਨਵੰਬਰ ਐਤਵਾਰ ਤੋਂ 20 ਨਵੰਬਰ 2025 ਤੱਕ ਵਿਸ਼ੇਸ਼ ਸਮਾਗ਼ਮ ਕੀਤੇ ਜਾ ਰਹੇ ਹਨ

ਗੁਰਦੁਵਾਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਦੇ ਮੁੱਖ ਸੇਵਾਦਾਰ ਸ: ਗੁਰਮੀਤ ਸਿੰਘ ਅਨੁਸਾਰ 16 ਨਵੰਬਰ ਐਤਵਾਰ ਦੇ ਸਮਾਗਮ ਵਿੱਚ ਬੀਬੀ ਜਸਪ੍ਰੀਤ ਕੌਰ (ਲੁਧਿਆਣਾ ਵਾਲੇ) ਅਤੇ ਭਾਈ ਜਬਰਤੋੜ ਸਿੰਘ  ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਰਾਤ 8:45 ਤੋਂ 10:00 ਵਜੇ ਤੱਕ ਗੁਰੂ ਜੱਸ ਗਾਇਨ ਕਰਨਗੇ

17 ਨਵੰਬਰ ਸੋਮਵਾਰ ਨੂੰ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਰਾਤ 8:45 ਤੋਂ 10:00 ਵਜੇ ਤੱਕ

18 ਨਵੰਬਰ ਮੰਗਲਵਾਰ ਨੂੰ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ) ਰਾਤ 8:45 ਤੋਂ 10:00 ਵਜੇ ਤੱਕ

19 ਨਵੰਬਰ ਬੁੱਧਵਾਰ ਨੂੰ ਭਾਈ ਸਤਿੰਦਰਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਰਾਤ 8:45 ਤੋਂ 10:00 ਵਜੇ ਤੱਕ

20 ਨਵੰਬਰ ਵੀਰਵਾਰ ਨੂੰ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਰਾਤ 8:00 ਤੋਂ 9:00 ਵਜੇ ਤੱਕ ਅਤੇ ਭਾਈ ਤਰਨਵੀਰ ਸਿੰਘ ਜੀ ਰੱਬੀ (ਲੁਧਿਆਣਾ ਵਾਲੇ) ਰਾਤ 9:00 ਤੋਂ 10:00 ਵਜੇ ਤੱਕ ਹਾਜ਼ਰੀਆਂ ਭਰਨਗੇ