ਨਿਊਜ਼ ਪੰਜਾਬ
14 ਨਵੰਬਰ 2025
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 4 ਨਵੰਬਰ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ‘ਚ ਸ਼ਾਮਿਲ ਇਕ ਔਰਤ ਸਰਬਜੀਤ ਕੌਰ ਪਿੰਡ ਅਮੈਨੀਪੁਰ, ਡਾਕਖ਼ਾਨਾ ਟਿੱਬਾ, ਜ਼ਿਲ੍ਹਾ ਕਪੂਰਥਲਾ ਜੀ ਰਹਿਣ ਵਾਲੀ ਔਰਤ ਭਾਰਤ ਵਾਪਸ ਨਹੀਂ ਪਹੁੰਚੀ ।
ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ 4 ਨਵੰਬਰ ਨੂੰ ਭਾਰਤੀ ਇਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ 1932 ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਗਈ ਸੀ, ਪਰ ਅੱਜ 10 ਦਿਨਾਂ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾ ਦੀ ਯਾਤਰਾ ਅਤੇ ਦਰਸ਼ਨ ਦੀਦਾਰੇ ਕਰਕੇ ਜਦੋਂ ਜਥਾ ਭਾਰਤ ਪਹੁੰਚੇ 1922 ਸ਼ਰਧਾਲੂ ਆਪਣੇ ਵਤਨ ਭਾਰਤ ਪਰਤ ਆਏ ਹਨ।
1923 ਸ਼ਰਧਾਲੂ ਭਾਰਤ-ਪਾਕਿ ਇਮੀਗ੍ਰੇਸ਼ਨ ਦੇ ਰਿਕਾਰਡ ਅਨੁਸਾਰ ਇੱਧਰ ਆਉਣ ਸਨ, ਜਿਨ੍ਹਾਂ ਵਿਚੋਂ 1922 ਸ਼ਾਰਧਾਲੂ ਤਾਂ ਆਪਣੇ ਵਤਨ ਪਰਤ ਆਏ ਪਰ ਉਕਤ ਔਰਤ ਸਰਬਜੀਤ ਕੌਰ ਜਥੇ ਵਿਚੋਂ ਗਾਇਬ ਹੋਣ ਕਰਕੇ ਵਾਪਸ ਵਤਨ ਨਹੀਂ ਪਰਤੀ। ਦੋਵੇਂ ਦੇਸ਼ਾਂ ਦੇ ਵਾਹਗਾ-ਅਟਾਰੀ ਇਮੀਗ੍ਰੇਸ਼ਨ ਦੇ ਦਫ਼ਤਰਾਂ ਵਿਚ ਉਕਤ ਔਰਤ ਨਾ ਤੇ ਪਾਕਿਸਤਾਨ ਤੋਂ ਭਾਰਤ ਆਈ ਤੇ ਨਾ ਹੀ ਭਾਰਤ ਵਾਲੇ ਪਾਸੇ ਇਮੀਗ੍ਰੇਸ਼ਨ ਦੇ ਰਿਕਾਰਡ ਵਿਚ ਨਹੀਂ ਪਾਈ ਗਈ।ਔਰਤ ਦੇ ਫਰਾਰ ਹੋਣ ਅਤੇ ਦੋਵੇਂ ਦੇਸ਼ਾਂ ਦੇ ਇਮੀਗ੍ਰੇਸ਼ਨ ਰਿਕਾਰਡ ‘ਚ ਨਾ ਆਉਣ ਤੋਂ ਬਾਅਦ ਭਾਰਤ-ਪਾਕਿਸਤਾਨ ਦੀਆਂ ਖੂਫੀਆ ਏਜੰਸੀਆਂ ਫ਼ਰਾਰ ਹੋਈ ਔਰਤ ਦੇ ਪੁਰਾਣੇ ਲਿੰਕ ਲੱਭਣ ਦੀ ਦੋਵੇਂ ਪਾਸਿਓਂ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਪਤਾ ਲੱਗ ਸਕੇ ਕਿ ਫ਼ਰਾਰ ਹੋਈ ਔਰਤ ਕਿਸ ਤਰ੍ਹਾਂ ਅਤੇ ਕਿਸ ਜ਼ਰੀਏ ਪਾਕਿਸਤਾਨ ਅੰਦਰ ਜਾ ਕੇ ਗਾਇਬ ਹੋਈ ਹੈ।
