ਫਰੀਦਾਬਾਦ ‘ਚ ਡਾਕਟਰ ਦੇ ਘਰੋਂ 300 ਕਿਲੋ ਆਰ.ਡੀ.ਐਕਸ. ਬਰਾਮਦ, ਜੰਮੂ-ਕਸ਼ਮੀਰ ਪੁਲਿਸ ਦੀ ਵੱਡੀ ਕਾਰਵਾਈ

ਨਿਊਜ਼ ਪੰਜਾਬ

10 ਨਵੰਬਰ 2025

ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਵਿਚ ਇਕ ਵੱਡਾ ਅਭਿਆਨ ਚਲਾਇਆ। ਫਰੀਦਾਬਾਦ ਦੇ ਧੌਜ ਵਿਚ ਇਕ ਡਾਕਟਰ ਦੇ ਘਰ ਤੋਂ ਵੱਡੀ ਮਾਤਰਾ ਵਿਚ ਆਰ.ਡੀ.ਐਕਸ. ਬਰਾਮਦ ਕੀਤਾ ਗਿਆ। ਆਰ.ਡੀ.ਐਕਸ. ਦੇ 12 ਬੈਗ, ਜਿਨ੍ਹਾਂ ਵਿਚ ਕਰੀਬ 300 ਕਿੱਲੋ ਆਰ.ਡੀ.ਐਕਸ ਦੱਸੀ ਜਾ ਰਹੀ ਹੈ ਸਮੇਤ ਦੋ ਆਟੋਮੈਟਿਕ ਪਿਸਤੌਲ, 84 ਕਾਰਤੂਸ, ਪੰਜ ਲੀਟਰ ਰਸਾਇਣ ਅਤੇ ਇਕ ਏ.ਕੇ.56 ਬਰਾਮਦ ਕੀਤਾ ਗਿਆ।

ਪੁਲਿਸ ਸੂਤਰਾਂ ਅਨੁਸਾਰ ਇਹ ਕਾਰਵਾਈ ਗ੍ਰਿਫ਼ਤਾਰ ਸ਼ੱਕੀ ਅੱਤਵਾਦੀ ਮੁਜਾਹਿਲ ਸ਼ਕੀਲ ਦੀ ਸੂਚਨਾ ‘ਤੇ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੂੰ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਦੀ ਇਕ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਮੁਲਜ਼ਮ ਡਾਕਟਰ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਉਸ ਦੇ ਘਰ ‘ਤੇ ਛਾਪਾ ਮਾਰਿਆ ਗਿਆ, ਜਿਥੋਂ ਟੀਮ ਨੇ ਇਹ ਸਾਰਾ ਕੁਝ ਬਰਾਮਦ ਕੀਤਾ।