ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਵਿਸੇਸ ਕੀਰਤਨ ਸਮਾਗਮ = ਕੁਲਵਿੰਦਰ ਸਿੰਘ ਬੈਨੀਪਾਲ   

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿੱਚ ਵਿਸੇਸ ਕੀਰਤਨ ਸ਼ਮਾਗਮ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸ਼ਹਿਯੋਗ ਸਦਕਾ ਬੜੀ ਸ਼ਰਧਾ ਪੂਰਵਕ ਕਰਵਾਏ ਗਏ ! ਜਿਨ੍ਹਾਂ ਵਿੱਚ ਸਵੇਰੇ ਅਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਵਾਹ ਆਰੰਭ ਹੋਇਆ! ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਨਿਤਨੇਮ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕਰਵਾਏ ਗਏ! ਗੁਰੂ ਘਰ ਦੇ ਹਜੂਰੀ ਰਾਗੀ ਭਾਈ ਦਿਲਬਾਗ ਸਿੰਘ ਲੁੱਧਿਆਣੇ ਵਾਲੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਜਥੇ ਨੇ ਸੰਗਤਾਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸ੍ਰਵਨ ਕਰਵਾਏ ਅਤੇ ਗੁਰੂ ਜਸ ਨਾਲ ਜੋੜਿਆ ਅਤੇ ਗਿਆਨੀ ਹਰਪ੍ਰੀਤ ਸਿੰਘ ਲੁਧਿਆਣੇ ਵਾਲੀਆ ਨੇ ਸੰਗਤਾਂ ਨਾਲ ਗੁਰਬਾਣੀ ਅਤੇ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਈ ਗਈ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀ ਸਤਾਬਦੀ ਵਾਰੇ ਸੰਗਤਾਂ ਨਾਲ ਵਿਚਾਰ ਸਾਝੈ ਕੀਤੇ।ਸਾਮ ਦੇ ਪ੍ਰੋਗਾਮ ਵਿੱਚ ਗਿਆਨੀ ਸੰਦੀਪ ਸਿੰਘ ਜਵੱਦੀ ਟਕਸਾਲ ਵਾਲੀਆ ਨੇ ਸੰਗਤਾਂ ਨਾਲ ਸੂਰਜ ਪ੍ਰਕਾਸ਼ ਦੀ ਕਥਾ ਦੀ ਵਿਆਖਿਆ ਕੀਤੀ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ! ਅਤੇ ਰਹਿਰਾਸ ਸੋਧਰ ਦੀ ਚੋਕੀ ਤੋਂ ਬਾਅਦ ਭਾਈ ਕੁਲਦੀਪ ਸਿੰਘ ਮੁੱਲਾਂਪੁਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਰਸ ਭਿੱਨਾ ਕੀਰਤਨ ਸ੍ਰਵਣ ਕਰਵਾਇਆ ਅਤੇ ਗੁਰੂ ਜਸ ਨਾਲ ਜੋੜਿਆ। ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਹਾਜ਼ਰੀਆਂ ਭਰਕੇ ਆਪਣਾ ਜੀਵਨ ਸਫਲਾਂ ਕੀਤਾ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਬਲਬੀਰ ਸਿੰਘ ਅਤੇ ਦਰਸ਼ਨ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਭਾਈ ਕੁਲਦੀਪ ਸਿੰਘ ਮੁੱਲਾਂਪੁਰ ਵਾਲੀਆ ਦੇ ਕੀਰਤਨੀ ਜੱਥੇ ਨੂੰ ਸਨਮਾਨਿਤ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਟਾਇਮ ਸਿਰ ਗੁਰੂ ਘਰ ਆਕੇ ਕਥਾ ਅਤੇ ਕੀਰਤਨ ਦਾ ਆਨੰਦ ਮਾਣਿਆ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ !ਸੰਗਤਾਂ ਵਿੱਚ ਹਾਜ਼ਰ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੈਅਰਮੈਨ ਬਲਜੀਤ ਸਿੰਘ ਸੇਠੀ ਸੀਨੀਅਰ ਮੈਂਬਰ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਦਰਸ਼ਨ ਸਿੰਘ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਮਲਕੀਤ ਸਿੰਘ ਯਸਪਾਲ ਸ਼ਿੰਘ ਗੁਰਦੀਪ ਸਿੰਘ ਕਾਲੜਾ ਰਜਿੰਦਰ ਸਿੰਘ ਭਾਟੀਆ ਸੁਖਵਿੰਦਰ ਪਾਲ ਸਿੰਘ ਚਰਨਜੀਤ ਸਿੰਘ ਪਾਇਲ ਹਰਨੇਕ ਸਿੰਘ ਮਨਜੀਤ ਸਿੰਘ ਪਾਇਲ ਗੁਰਚਰਨ ਸਿੰਘ ਹਰਨੇਕ ਸਿੰਘ ਪਰਮਜੀਤ ਸਿੰਘ ਅਮਰਜੀਤ ਸਿੰਘ ਬਲਬੀਰ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਤਰਲੋਕ ਸਿੰਘ ਸਚਦੇਵਾ ਜਗਜੀਵਨ ਸਿੰਘ ਸੋਹਨਪਾਲ ਵੀਰਨਜੀਤ ਸਿੰਘ ਸੋਹਨਪਾਲ ਦਰਸਨ ਸਿੰਘ ਸੋਹਨਪਾਲ ਵਰਿੰਦਰ ਮੋਹਨ ਸਿੰਘ ਜਗਜੀਤ ਸਿੰਘ ਤਰਲੋਕ ਸਿੰਘ ਮਨਿੰਦਰ ਸਿੰਘ ਜਸਵਿੰਦਰ ਸਿੰਘ ਹਰਪਾਲ ਸਿੰਘ ਚਮਨ ਸਿੰਘ ਅਤੇ ਕਰਮ ਸਿੰਘ ਤਜਿੰਦਰ ਸਿੰਘ0