ਨਿਊਜ਼ ਪੰਜਾਬ
8 ਨਵੰਬਰ 2025
ਭਾਰਤ ਵਿੱਚ ਰੇਲ ਯਾਤਰਾ ਦਾ ਨਵਾਂ ਅਧਿਆਏ ਸ਼ਨੀਵਾਰ ਨੂੰ ਓਦੋਂ ਸ਼ੁਰੂ ਹੋਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਤਿੰਨ ਹੋਰ ਵੰਦੇ ਮਾਤਰਮ ਟਰੇਨਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ।ਇਹ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟਰੇਨਾਂ, ਜੋ ਦੇਸ਼ ਦੇ ਰੇਲ ਨੈੱਟਵਰਕ ਵਿੱਚ ਰਫ਼ਤਾਰ, ਆਰਾਮ ਅਤੇ ਆਧੁਨਿਕਤਾ ਦਾ ਪ੍ਰਤੀਕ ਬਣ ਚੁੱਕੀਆਂ ਹਨ, ਹੁਣ ਯਾਤਰੀਆਂ ਦੇ ਸਫ਼ਰ ਨੂੰ ਹੋਰ ਵੀ ਆਸਾਨ ਅਤੇ ਸ਼ਾਨਦਾਰ ਬਣਾਉਣਗੀਆਂ। ਇਹਨਾਂ ਚਾਰ ਨਵੀਆਂ ਟਰੇਨਾਂ ਦੇ ਨਾਲ, ਦੇਸ਼ ਵਿੱਚ ਵੰਦੇ ਭਾਰਤ ਸੇਵਾਵਾਂ ਦੀ ਕੁੱਲ ਗਿਣਤੀ ਵਧ ਕੇ 164 ਹੋ ਗਈ ਹੈ।
ਟਰੇਨਾਂ ਨੂੰ ਰਵਾਨਾ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਪੀਐਮ ਨੇ ਕਿਹਾ ਕਿ ਅੱਜ ਵੰਦੇ ਭਾਰਤ, ਨਮੋ ਭਾਰਤ ਅਤੇ ਅੰਮ੍ਰਿਤ ਭਾਰਤ ਵਰਗੀਆਂ ਟਰੇਨਾਂ ਭਾਰਤੀ ਰੇਲਵੇ ਦੀ ਅਗਲੀ ਪੀੜ੍ਹੀ ਦੀ ਨੀਂਹ ਤਿਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਭਾਰਤੀਆਂ ਦੀ, ਭਾਰਤੀਆਂ ਦੁਆਰਾ, ਭਾਰਤੀਆਂ ਲਈ ਬਣਾਈ ਗਈ ਟਰੇਨ ਹੈ, ਜਿਸ ‘ਤੇ ਹਰ ਭਾਰਤੀ ਨੂੰ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਵੀ ਵੱਡੀ ਤਰੱਕੀ ਜਾਂ ਵੱਡਾ ਵਿਕਾਸ ਹੋਇਆ ਹੈ, ਉਨ੍ਹਾਂ ਦੇ ਅੱਗੇ ਵਧਣ ਪਿੱਛੇ ਦੀ ਸ਼ਕਤੀ ਉੱਥੋਂ ਦੇ ਵਿਕਾਸ ਬੁਨਿਆਦੀ ਢਾਂਚੇ ਦੀ ਲੋੜ ਹੈ।
ਨਵੀਆਂ ਸ਼ੁਰੂ ਕੀਤੀਆਂ ਗਈਆਂ ਟਰੇਨਾਂ ਵਿੱਚ ਬਨਾਰਸ-ਖਜੂਰਾਹੋ, ਲਖਨਊ-ਸਹਾਰਨਪੁਰ, ਫਿਰੋਜ਼ਪੁਰ-ਨਵੀਂ ਦਿੱਲੀ ਅਤੇ ਏਰਨਾਕੁਲਮ-ਬੈਂਗਲੁਰੂ ਵੰਦੇ ਭਾਰਤ ਐਕਸਪ੍ਰੈਸ ਸ਼ਾਮਲ ਹਨ। ਚੇਨਈ ਸਥਿਤ ਇੰਟੈਗਰਲ ਕੋਚ ਫੈਕਟਰੀ (ICF) ਦੁਆਰਾ ਵਿਕਸਤ ਇਹ ਅਤਿ-ਆਧੁਨਿਕ ਟਰੇਨਾਂ ‘ਮੇਕ ਇਨ ਇੰਡੀਆ’ ਤਹਿਤ ਤਿਆਰ ਕੀਤੀਆਂ ਗਈਆਂ ਹਨ, ਜੋ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਹੈ।
