ਇੱਕ ਮਹੀਨੇ ਵਿੱਚ ਸੋਨੇ ਨੇ ਵਿਖਾਏ ਰੰਗ – ਪੜ੍ਹੋ ਦਿਵਾਲੀ ਤੋਂ ਬਾਅਦ ਅੱਜ ਤੱਕ ਭਾਅ ਕਿੰਨੇ ਡਿੱਗੇ – ਵਿਸ਼ਵ ਵਿੱਚ ਸੋਨੇ ਦੀ ਸਥਿਤੀ 

 

ਵਿਸ਼ਵ ਵਿਚ ਪਿੱਛਲੇ ਮਹੀਨੇ ਅਕਤੂਬਰ ਤੋਂ ਨਵੰਬਰ ਆਰੰਭ ਤੱਕ ਸੋਨੇ ਦੀ ਕੀਮਤ ਘਟਣ ਦੇ ਰੁਝਾਨ ਵੱਲ ਹੈ ਸੋਨੇ ਦੀ ਕੀਮਤ ਪਿਛਲੇ 21 ਦਿਨਾਂ ਵਿਚ 10,643 ਰੁਪਏ ਘੱਟ ਗਈਆਂ ਹਨ, ਪਿਛਲੇ ਦਿਨਾਂ ਵਿੱਚ 120670 ਰੁਪਏ ਪੁੱਜਣ ਤੋਂ ਬਾਅਦ ਇੱਕ ਹਫ਼ਤੇ ਦੇ ਉੱਤਰਾਅ ਚੜਾਅ ਤੋਂ ਬਾਅਦ ਅੱਜ ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ ਵੀਰਵਾਰ ਨੂੰ ਹੋਏ ਵਾਧੇ ਤੋਂ ਬਾਅਦ ਇੱਕ ਵਾਰ ਫਿਰ ਡਿੱਗੀਆਂ,  24 ਕੈਰੇਟ ਸੋਨੇ ਦੀ ਕੀਮਤ 55 ਰੁਪਏ ਡਿੱਗ ਕੇ 12,217 ਰੁਪਏ ਪ੍ਰਤੀ ਗ੍ਰਾਮ ਹੋ ਗਈ,  ਇਹ ਭਾਅ ਵੀਰਵਾਰ ਨੂੰ ਇੱਕ ਮਹੱਤਵਪੂਰਨ ਵਾਧੇ ਤੋਂ ਬਾਅਦ ਆਇਆ ਹੈ, ਜਦੋਂ 24 ਕੈਰੇਟ ਸੋਨੇ ਵਿੱਚ 109 ਰੁਪਏ ਪ੍ਰਤੀ ਗ੍ਰਾਮ ਦਾ ਵਾਧਾ ਹੋਇਆ ਸੀ।

ਚੀਨ ਦੀ ਮੰਗ ਕਮਜ਼ੋਰ ਹੋਣ ਅਤੇ ਡਾਲਰ ਮਜ਼ਬੂਤ ​​ਹੋਣ ਕਾਰਨ ਵਿਸ਼ਵ ਮਾਰਕੀਟ ਵਿੱਚ ਸੋਨਾ $3,972 ‘ਤੇ ਆ ਗਿਆ

ਚੀਨ ਵੱਲੋਂ ਮੰਗ ਘਟਣ ਅਤੇ ਅਮਰੀਕੀ ਡਾਲਰ ਦੇ ਮਜ਼ਬੂਤ ​​ਹੋਣ ਕਾਰਨ $4,000 ਤੋਂ ਉੱਪਰ ਦੀਆਂ ਸਿਖਰਾਂ ਤੋਂ ਵਾਪਸੀ ਜਾਰੀ ਰਹੀ।