GST ਨਿਯਮਾਂ ਵਿੱਚ ਸੋਧ : ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਸਰਲ GST ਰਜਿਸਟ੍ਰੇਸ਼ਨ ਸਕੀਮ ਹੋਈ ਲਾਗੂ

ਨਿਊਜ਼ ਪੰਜਾਬ

ਨਵੀਂ ਦਿੱਲੀ, 1 ਨਵੰਬਰ – ਕੇਂਦਰ ਸਰਕਾਰ ਵੱਲੋਂ 1 ਨਵੰਬਰ ਤੋਂ GST ਨਿਯਮਾਂ ਵਿੱਚ ਸੋਧ ਕੀਤੀ ਜਾ ਰਹੀ ਹੈ

GST ਵਿਭਾਗ ਅੱਜ ਤੋਂ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਇੱਕ ਸਰਲ GST ਰਜਿਸਟ੍ਰੇਸ਼ਨ ਸਕੀਮ ਲਾਗੂ ਕਰ ਰਿਹਾ ਹੈ। ਇਸ ਸਕੀਮ ਤਹਿਤ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰਾਂ ਨੂੰ 3 ਕੰਮਕਾਜੀ ਦਿਨਾਂ ਦੇ ਅੰਦਰ GST ਰਜਿਸਟ੍ਰੇਸ਼ਨ ਮਿਲ ਜਾਵੇਗੀ।

ਉਹ ਛੋਟੇ ਅਤੇ ਘੱਟ-ਜੋਖਮ ਵਾਲੇ ਕਾਰੋਬਾਰੀ ਬਿਨੈਕਾਰ, ਜਿਨ੍ਹਾਂ ਦੀ ਪਛਾਣ ਵਸਤਾਂ ਅਤੇ ਸੇਵਾਵਾਂ ਟੈਕਸ (GST) ਸਿਸਟਮ ਡਾਟਾ ਵਿਸ਼ਲੇਸ਼ਣ ਦੇ ਆਧਾਰ ’ਤੇ ਕਰਦਾ ਹੈ, ਜਾਂ ਉਹ ਬਿਨੈਕਾਰ ਜੋ ਸਵੈ-ਮੁਲਾਂਕਣ ਕਰਦੇ ਹਨ ਕਿ ਉਨ੍ਹਾਂ ਦੀ ਆਉਟਪੁੱਟ ਟੈਕਸ ਦੇਣਦਾਰੀ ਪ੍ਰਤੀ ਮਹੀਨਾ 2.5 ਲੱਖ ਰੁਪਏ (CGST, SGST/UTGST ਅਤੇ IGST ਸਮੇਤ) ਤੋਂ ਵੱਧ ਨਹੀਂ ਹੋਵੇਗੀ, ਉਹ ਇਸ ਸਕੀਮ ਨੂੰ ਅਪਣਾ ਸਕਣਗੇ। ਬਿਨੈਕਾਰ ਜਦੋਂ ਮਰਜ਼ੀ ਇਸ ਸਕੀਮ ਨੂੰ ਬੱਦਲ ਸਕਦਾ ਹੈ

ਕੇਂਦਰ ਅਤੇ ਰਾਜਾਂ ਦੇ ਵਿੱਤ ਮੰਤਰੀਆਂ ਦੀ ਬਣੀ GST ਕੌਂਸਲ ਨੇ ਆਪਣੀ 3 ਸਤੰਬਰ ਦੀ ਮੀਟਿੰਗ ਵਿੱਚ ਇਸ ਸਰਲ ਰਜਿਸਟ੍ਰੇਸ਼ਨ ਸਕੀਮ ਨੂੰ ਮਨਜ਼ੂਰੀ ਦਿੱਤੀ ਸੀ।