ਜਸਪਿੰਦਰ ਸਿੰਘ ਕੜਵਲ
ਲੁਧਿਆਣਾ, 25 ਅਕਤੂਬਰ – ਗੁਰਦੁਆਰਾ ਨਾਨਕ ਨਿਵਾਸ, ਜੀ ਕੇ ਅਸਟੇਟ ਲੁਧਿਆਣਾ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਆਰੰਭ ਕੀਤੀਆਂ ਪ੍ਰਭਾਤ ਫੇਰੀਆਂ ਦੀ ਲੜੀ ਦੌਰਾਨ 26-10-25 ਦਿਨ ਐਤਵਾਰ ਨੂੰ 15ਵੀਂ ਪ੍ਰਭਾਤ ਫੇਰੀ ਸ੍ਰੀ ਸੁਸ਼ੀਲ ਮਿਨਹਾਸ #177, ਫੇਜ਼ 2,ਜੀ ਕੇ ਅਸਟੇਟ ਵਿਖੇ ਹੋਵੇਗੀ, ਸਮੂਹ ਸੰਗਤ ਨੂੰ ਸਨਿਮਰਤਾ ਸਹਿਤ ਬੇਨਤੀ ਹੈ ਕਿ ਸਵੇਰੇ 4.45 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ, ਅਰਦਾਸ ਬੇਨਤੀ ਕਰਨ ਉਪਰੰਤ ਪ੍ਰਭਾਤ ਫੇਰੀ 5 ਵਜੇ ਗੁਰਬਾਣੀ ਕੀਰਤਨ ਦਾ ਜਸ ਗਾਇਨ ਕਰਦਿਆਂ ਸਬੰਧਤ ਗ੍ਰਹਿ ਵਿਖੇ ਜਾਵੇਗੀ।
25-10-25 ਦਿਨ ਸ਼ਨੀਵਾਰ ਨੂੰ 14ਵੀਂ ਪ੍ਰਭਾਤ ਫੇਰੀ ਸ੍ਰ ਜਰਨੈਲ ਸਿੰਘ ਜੀ# 606, ਨੇੜੇ ਓਲਡ ਏਜ਼ ਪਾਰਕ, ਜੀ ਕੇ ਅਸਟੇਟ ਵਿਖੇ ਪੁੱਜੀ ਜਿੱਥੇ ਸਮੂਹ ਸੰਗਤ ਨੇ ਗੁਰਬਾਣੀ ਕੀਰਤਨ ਸਰਵਨ ਕੀਤਾ ,ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਚੜ੍ਹਦੀਕਲਾ ਦੀ ਅਰਦਾਸ ਕੀਤੀ
ਦੀਨ ਦੁਨੀਆ ਦੇ ਵਾਲ਼ੀ, ਭੁਲੇ ਭਟਕਿਆ ਨੂੰ ਸਿੱਧੇ ਰਾਹ ਪਾਉਣ ਵਾਲੇ,ਹਕ ਸੱਚ ਦੀ ਕਮਾਈ ਕਰਨ ਦੇ ਨਾਲ ਨਾਲ ਨਾਮ ਜਪਣ ਤੇ ਵੰਡ ਛਕਣ ਦਾ ਸੰਦੇਸ਼ ਦੇਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਿਤੀ 05-11-25 ਨੂੰ ਆ ਰਿਹਾ ਹੈ ਜੀ। ਜਿਸਨੂੰ ਜੀ ਕੇ ਅਸਟੇਟ, ਗੁਰਦੁਆਰਾ ਨਾਨਕ ਨਿਵਾਸ ਵਿਖੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ। ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਭਾਤਫੇਰੀਆ ਦੀ ਆਰੰਭਤਾ ਹੋ ਗਈ ਹੈ , ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਨਾਲ
