ਦੀਵਾਲੀ ਤੋਂ ਬਾਅਦ ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ਵਿੱਚ ਵਪਾਰ ਮੁੜ ਸ਼ੁਰੂ ਹੋਇਆ, ਤਾਂ ਸੋਨੇ ਅਤੇ ਚਾਂਦੀ ਵਿੱਚ ਮਹੱਤਵਪੂਰਨ ਗਿਰਾਵਟ ਦਰਜ਼ ਹੋਈ, ਜਿਸ ਕਾਰਨ ਕੀਮਤਾਂ ਥੱਲੇ ਆਉਣ ਲੱਗੀਆਂ । ਕਮਜ਼ੋਰ ਵਿਸ਼ਵ ਸੰਕੇਤਾਂ ਦੇ ਵਿਚਕਾਰ, ਦਿੱਲੀ ਵਿੱਚ ਸੋਨੇ ਦੀਆਂ ਕੀਮਤਾਂ ₹1,25,600 ਪ੍ਰਤੀ 10 ਗ੍ਰਾਮ ਤੱਕ ਡਿੱਗ ਗਈਆਂ। ਇਹ ਕੀਮਤ 18 ਅਕਤੂਬਰ ਨੂੰ ₹1,32,400 ਪ੍ਰਤੀ 10 ਗ੍ਰਾਮ ਦੇ ਬੰਦ ਮੁੱਲ ਨਾਲੋਂ ਲਗਭਗ ₹7,000 ਘੱਟ ਹੈ। ਸੋਨੇ ਵਿੱਚ 7000 ਰੁਪਏ ਪ੍ਰਤੀ 10 ਗ੍ਰਾਮ ਗਿਰਾਵਟ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵੀ ₹1,52,600 ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਈ। ਪਿਛਲੇ ਸੈਸ਼ਨ ਵਿੱਚ, ਚਾਂਦੀ ₹1,70,000 ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।ਚਾਂਦੀ ਵਿੱਚ 18 ਹਜਾਰ ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ਼ ਕੀਤੀ ਗਈ
ਗਲੋਬਲ ਬਾਜ਼ਾਰ ਵੀ ਹੇਠਾਂ
ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸਪਾਟ ਸੋਨਾ 0.93 ਪ੍ਰਤੀਸ਼ਤ ਡਿੱਗ ਕੇ $4,087.55 ਪ੍ਰਤੀ ਔਂਸ ਹੋ ਗਿਆ। ਪਿਛਲੇ ਸੈਸ਼ਨ ਵਿੱਚ ਇਹ 0.67 ਪ੍ਰਤੀਸ਼ਤ ਵਧਿਆ ਸੀ। ਚਾਂਦੀ ਵੀ 1.66 ਪ੍ਰਤੀਸ਼ਤ ਡਿੱਗ ਕੇ $48.12 ਪ੍ਰਤੀ ਔਂਸ ਹੋ ਗਈ।
