ਜਲੰਧਰ ਸੈਂਟਰਲ ‘ਚ ਵੱਡਾ ਰਾਜਨੀਤਿਕ ਬਦਲਾਅ:ਭਾਜਪਾ ਕੌਂਸਲਰ ਸ਼ਿਵਮ ਸ਼ਰਮਾ ‘ਆਪ’ਚ ਸ਼ਾਮਿਲ

ਨਿਊਜ਼ ਪੰਜਾਬ

ਜਲੰਧਰ, 24 ਅਕਤੂਬਰ 2025

ਜਲੰਧਰ ਸੈਂਟਰਲ ਵਿਚ ਅੱਜ ਇਕ ਵੱਡਾ ਰਾਜਨੀਤਿਕ ਬਦਲਾਅ ਦੇਖਣ ਨੂੰ ਮਿਲਿਆ। ਭਾਜਪਾ ਵਾਰਡ ਨੰਬਰ 12 ਦੇ ਕੌਂਸਲਰ ਸ਼ਿਵਮ ਸ਼ਰਮਾ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਿਲ ਹੋ ਗਏ। ਇਹ ਇਤਿਹਾਸਕ ਅਤੇ ਪ੍ਰਭਾਵਸ਼ਾਲੀ ਰਾਜਨੀਤਿਕ ਕਦਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਹੋਇਆ, ਜਿਸ ਵਿਚ ਮੇਅਰ ਵਿਨੀਤ ਧੀਰ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕਾਕੂ ਆਹਲੂਵਾਲੀਆ, ਸੌਰਭ ਸੇਠ ਅਤੇ ਸਰਪੰਚ ਬਲਕਰਨ ਸਿੰਘ ਵੀ ਮੌਜੂਦ ਸਨ।