ਸੋਨੀਪਤ’ਚ ਟਰੈਕਟਰ ਪਲਟਣ ਕਾਰਨ ਭਿਆਨਕ ਸੜਕ ਹਾਦਸਾ,2 ਕਿਸਾਨਾਂ ਦੀ ਹੋਈ ਮੌਤ

ਨਿਊਜ਼ ਪੰਜਾਬ

23 ਅਕਤੂਬਰ 2025

ਹਰਿਆਣਾ ਦੇ ਸੋਨੀਪਤ ਦੇ ਚਿਟਾਣਾ ਪਿੰਡ ਨੇੜੇ ਇੱਕ ਟਰੈਕਟਰ ਪਲਟਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਪਿੰਡ ‘ਚ ਕਿਸਾਨਾਂ ਦੀ ਮੌਤ ਕਾਰਨ ਸੋਗ ਦੀ ਲਹਿਰ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਚਿਤਾਨਾ ਪਿੰਡ ਦੇ ਵਸਨੀਕ 39 ਸਾਲਾ ਮਨੋਜ ਅਤੇ 25 ਸਾਲਾ ਯੋਗੇਸ਼ ਵਜੋਂ ਹੋਈ ਹੈ। ਉਹ ਨਹਿਰ ਦੀ ਸਿੰਜਾਈ ਲਈ ਖੇਤਾਂ ਵੱਲ ਜਾ ਰਹੇ ਸਨ। ਟਰੈਕਟਰ ਪਲਟ ਗਿਆ ਅਤੇ ਮਲਬੇ ਹੇਠ ਦੱਬ ਗਏ, ਜਿਸ ਕਾਰਨ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।ਮੋਹਣਾ ਥਾਣੇ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।ਪੁਲਿਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ।