ਨਿਊਜ਼ ਪੰਜਾਬ
23 ਅਕਤੂਬਰ 2025
ਪੰਜਾਬ ਦੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਧਮਾਕੇ ਦੇ ਕਾਰਨ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿੱਚ ਛੇ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ। ਥਾਣਾ ਸਰਾਭਾ ਨਗਰ ਦੇ ਐੱਸਐੱਚਓ ਆਦਿਤਿਆ ਸ਼ਰਮਾ ਨੇ ਦੱਸਿਆ ਕਿ ਬੋਇਲਰ ਵਿੱਚ ਧਮਾਕਾ ਹੋਣ ਕਾਰਨ ਇਹ ਘਟਨਾ ਵਾਪਰੀ, ਜਿਸ ਨਾਲ ਛੇ ਲੋਕ ਜ਼ਖ਼ਮੀ ਹੋਏ।ਜ਼ਖ਼ਮੀਆਂ ਦੀ ਪਛਾਣ ਕਲੁਵੰਤ ਸਿੰਘ, ਅਜੀਤ ਸਿੰਘ, ਪੁਨੀਤ ਕੁਮਾਰ, ਦਵਿੰਦਰ ਸਿੰਘ ਅਤੇ ਗੁਰਤੇਜ ਵਜੋਂ ਕੀਤੀ ਗਈ। ਇਸ ਦੁਰਘਟਨਾ ਵਿੱਚ ਕੁਨਾਲ ਜੈਨ ਦੀ ਮੌਤ ਹੋਈ। ਉਹ ਹੈਬੋਵਾਲ ਦਾ ਰਹਿਣ ਵਾਲਾ ਸੀ ਅਤੇ ਉਸਦੀ ਉਮਰ 42 ਸਾਲ ਸੀ। ਉਸ ਦੀ ਪਤਨੀ ਵੀ ਇਸ ਪਲਾਂਟ ਵਿੱਚ ਕੰਮ ਕਰਦੀ ਹੈ।
