ਸਰਹਿੰਦ ਨੇੜੇ ਦਿੱਲੀ ਜਾ ਰਹੀ ਯਾਤਰੂ ਟਰੇਨ ਨੂੰ ਅੱਗ ਲੱਗੀ – ਏ ਸੀ ਡੱਬੇ ਆਏ ਅੱਗ ਦੀ ਲਪੇਟ ਵਿੱਚ 

ਨਿਊਜ਼ ਪੰਜਾਬ

ਲੁਧਿਆਣਾ, ਸਰਹਿੰਦ ਰੇਲਵੇ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਅੰਮ੍ਰਿਤਸਰ-ਸਹਰਸਾ ਗਰੀਬ ਰੱਥ (12204, ਬਿਹਾਰ ਜਾਣ ਵਾਲੀ) ਰੇਲਗੱਡੀ ਵਿੱਚ ਅਚਾਨਕ ਅੱਗ ਲੱਗ ਗਈ। ਸੂਚਨਾ ਅਨੁਸਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬ੍ਰਾਹਮਣ ਮਾਜਰਾ ਨੇੜੇ ਰੇਲਗੱਡੀ ਵਿੱਚ ਅਚਾਨਕ ਅੱਗ ਲੱਗੀ, ਜਿਸ ਕਾਰਨ ਦਹਿਸ਼ਤ ਫੈਲ ਗਈ।

ਰੇਲਗੱਡੀ ਦੇ ਦੋ ਜਾਂ ਤਿੰਨ ਏਸੀ ਡੱਬਿਆਂ  ਅੱਗ ਦੀ ਲਪੇਟ ਵਿੱਚ ਆ ਗਏ,ਜਿਸ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ।ਰੇਲਗੱਡੀ ਤੋਂ ਸਾਮਾਨ ਕੱਢਦੇ ਸਮੇਂ ਇੱਕ ਔਰਤ ਝੁਲਸ ਗਈ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਭੇਜਿਆ ਗਿਆ ਹੈ।   ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸਰਹਿੰਦ ਨਗਰ ਕੌਂਸਲ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ।

ਜਾਣਕਾਰੀ ਅਨੁਸਾਰ, ਅੱਗ ਸ਼ਾਰਟ ਸਰਕਟ ਕਾਰਨ ਲੱਗੀ ਮੰਨੀ ਜਾ ਰਹੀ ਹੈ। ਰੇਲਗੱਡੀ ਦੇ ਏਸੀ ਡੱਬੇ (G19, 223125/C) ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ, ਜਦੋਂ ਕਿ ਦੋ ਹੋਰ ਡੱਬੇ ਵੀ ਨੁਕਸਾਨੇ ਗਏ ਹਨ। ਉਨ੍ਹਾਂ ਨੂੰ ਬਾਕੀ ਰੇਲਗੱਡੀ ਤੋਂ ਵੱਖ ਕਰ ਦਿੱਤਾ ਗਿਆ ਹੈ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ,  ਪ੍ਰਭਾਵਿਤ ਡੱਬੇ  ਬਿਜਲੀ ਦਾ ਪੈਨਲ ਵਾਲੇ ਡੱਬੇ ਦੇ ਨਾਲ ਲੱਗਦੇ ਸਨ ।

 

ਤਸਵੀਰ : ਸ਼ੋਸ਼ਲ ਮੀਡੀਆ ਵੀਡੀਓ ਤੋਂ