ਨਿਊਜ਼ ਪੰਜਾਬ
7 ਅਕਤੂਬਰ 2025
ਦੇਸ਼ ਭਰ ਵਿੱਚ ਕੋਲਡਰਿਫ ਖੰਘ ਦੀ ਦਵਾਈ ਪੀਣ ਨਾਲ ਕਈ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਵਿੱਚ ਇਸ ਦਵਾਈ ਦੀ ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਕਾਰਵਾਈ ਮੱਧ ਪ੍ਰਦੇਸ਼ ਵਿੱਚ 11 ਬੱਚਿਆਂ ਦੀ ਮੌਤ ਦੇ ਮਾਮਲੇ ਤੋਂ ਬਾਅਦ ਕੀਤੀ ਗਈ ਹੈ।
ਇਹ ਕਾਰਵਾਈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਪੰਜਾਬ ਦੇ ਹੁਕਮਾਂ ‘ਤੇ ਕੀਤੀ ਗਈ ਹੈ।
ਮੱਧ ਪ੍ਰਦੇਸ਼ ਐਫ.ਡੀ.ਏ. ਦੀ ਰਿਪੋਰਟ ਨੇ ਇਸ ਦਵਾਈ ਨੂੰ ਘਟੀਆ ਅਤੇ ਮਿਲਾਵਟੀ ਘੋਸ਼ਿਤ ਕੀਤਾ ਹੈ,ਜਾਂਚ ਦੌਰਾਨ ਪਤਾ ਲੱਗਾ ਕਿ ਇਸ ਦਵਾਈ ਵਿੱਚ 48.6 ਪ੍ਰਤੀਸ਼ਤ ਡਾਈਥਾਈਲੀਨ ਗਲਾਈਕੋਲ ਪਾਇਆ ਗਿਆ ਸੀ, ਜਦਕਿ ਇਹ ਸਿਰਫ 0.1 ਪ੍ਰਤੀਸ਼ਤ ਹੀ ਹੋਣਾ ਚਾਹੀਦਾ ਸੀ। ਇਹ ਖ਼ਤਰਨਾਕ ਰਸਾਇਣ ਗੁਰਦੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
