ਨਿਊਜ਼ ਪੰਜਾਬ
6 ਅਕਤੂਬਰ 2025
ਸੁਪਰੀਮ ਕੋਰਟ ਵਿੱਚ ਅੱਜ ਇੱਕ ਗੰਭੀਰ ਘਟਨਾ ਵਾਪਰੀ, ਜਿੱਥੇ ਇੱਕ ਵਕੀਲ ਨੇ ਚੀਫ਼ ਜਸਟਿਸ ਆਫ਼ ਇੰਡੀਆ (CJI) ਬੀ.ਆਰ. ਗਵਾਈ ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ। ਘਟਨਾ ਅੱਜ ਸਵੇਰੇ ਲਗਭਗ 11:35 ਵਜੇ ਵਾਪਰੀ, ਜਦੋਂ CJI ਗਵਾਈ ਦੀ ਅਦਾਲਤ ਵਿੱਚ ਕੇਸਾਂ ਦੀ ਸੁਣਵਾਈ ਜਾਰੀ ਸੀ। ਵਕੀਲ ਨੇ ਡੈਸ ਨੇੜੇ ਪਹੁੰਚ ਕੇ ਆਪਣੀ ਜੁੱਤੀ ਉਤਾਰ ਕੇ ਜੱਜ ਵੱਲ ਸੁੱਟਣ ਕੋਸ਼ਿਸ਼ ਕੀਤੀ। CJI ਗਵਾਈ ਨੇ ਕਿਹਾ ਕਿ ਇਹੋ ਜਿਹੀਆਂ ਘਟਨਾ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹਨਾਂ ਨੇ ਵਕੀਲਾਂ ਨੂੰ ਕਿਹਾ: “ਇਹ ਗੱਲਾਂ ਮੈਨੂੰ ਪ੍ਰਭਾਵਿਤ ਨਹੀਂ ਕਰਦੀਆਂ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਬੀ.ਆਰ. ਗਵਈ ‘ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਹ ਪੇਸ਼ੇ ਤੋਂ ਵਕੀਲ ਹੈ। ਉਸਦਾ ਨਾਮ ਰਾਕੇਸ਼ ਕਿਸ਼ੋਰ ਹੈ। ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ, ਵਕੀਲ ਨੇ ਚੀਕਿਆ, “ਸਨਾਤਨ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।”
