ਨਿਊਜ਼ ਪੰਜਾਬ
ਜਿਲ੍ਹਾ ਉਦਯੋਗ ਕੇਂਦਰ ਦੇ ਜੀ ਐਮ ਸ੍ਰ. ਅੰਗਦ ਸਿੰਘ ਸੋਹੀ ਨਾਲ ਸਨਅਤੀ ਆਗੂਆ ਅਵਤਾਰ ਸਿੰਘ ਭੋਗਲ,ਇੰਦਰਜੀਤ ਸਿੰਘ ਨਵਯੁੱਗ,ਰਜਿੰਦਰ ਸਿੰਘ ਸਰਹਾਲੀ,ਸੁਰਿੰਦਰਪਾਲ ਸਿੰਘ ਸੋਨੂੰ ਮੱਕੜ ,ਆਪ ਨੇਤਾ ਨੀਲਮ ਲਖਨਪਾਲ ਨੇ ਵਿਸ਼ੇਸ਼ ਮੀਟਿੰਗ ਕਰਕੇ ਇੰਡਸਟਰੀ ਨਾਲ ਸਬੰਧਤ ਮੁੱਦਿਆਂ ਤੇ ਗੱਲਬਾਤ ਕੀਤੀ,
ਆਗੂਆਂ ਨੇ ਲੇਟ ਪੇਮੈਂਟ ਦੀ ਪਟੀਸ਼ਨ ਲਗਾਉਣ ਲਈ ਹੈਲਪ ਡੈਸਕ ਦਾ ਪਰਬੰਧ ਕਰਨ ਅਤੇ ਲੇਟ ਪੇਮੈਂਟ ਪਟੀਸ਼ਨ ਲਗਾਉਣ ਲਈ ਆਨਲਾਈਨ ਪ੍ਰਕਿਰਾ ਆਸਾਨ ਅਤੇ ਫੈਸਲੇ ਕਰਨ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ
ਮਿਕਸ ਲੈਂਡ ਏਰੀਆ ਨੂੰ ਪੱਕੇ ਤੌਰ ਇੰਡਸਟਰੀ ਏਰੀਆ ਕਰਨ ਲਈ ਪੰਜਾਬ ਸਰਕਾਰ ਨੂੰ ਓਪਰੋਕਤ ਆਗੂਆ ਦੇ ਸੁਝਾਅ ਭੇਜਣ ਲਈ ਜੀ ਐੱਮ ਅੰਗਦ ਸਿੰਘ ਸੋਹੀ ਭਰੋਸਾ ਦਿੱਤਾ
ਮਿਕਸ ਲੈਂਡ ਏਰੀਆ ਅਧੀਨ ਆਉਂਦੇ 72 ਮੋਹਲੇ ਦੀ ਲਿਸਿਟ ਸਰਟੀਫਾਈਡ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੇਜੀ ਜਾਵੇ ਤਾ ਜ਼ੋ ਕੋਈ ਵੀ ਸਨਅਤਕਾਰ ਸਹਿਮਤੀ ਪਤਰ ਅਪਲਾਈ ਕਰਨ ਸਮੇ ਨਗਰ ਨਿਗਮ ਵਲੋ ਅਲਗ ਤੋ ਕੋਈ ਮਿਕਸ ਲੈਂਡ ਦਾ ਸਰਟੀਫਿਕੇਟ ਨਾ ਦੇਣਾ ਪਵੇ
