ਵਿਸ਼ਵ ਦਿਲ ਦਿਵਸ: ਵਾਕਾਥੌਨ ਵਿੱਚ 300 ਲੋਕਾਂ ਨੇ ਹਿੱਸਾ ਲਿਆ

ਨਿਊਜ਼ ਪੰਜਾਬ

29 ਸਤੰਬਰ 2025

ਮੈਕਸ ਹਸਪਤਾਲ ਵੱਲੋਂ ਅੱਜ ਵਿਸ਼ਵ ਦਿਲ ਦਿਵਸ ਮਨਾਉਣ ਲਈ ਆਯੋਜਿਤ 5 ਕਿਲੋਮੀਟਰ ਦੇ ਵਾਕਾਥੌਨ ਵਿੱਚ 300 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

ਇਸ ਵਾਕਾਥੌਨ ਨੂੰ ਯੂਨਿਟ ਹੈੱਡ ਮੈਕਸ ਹਸਪਤਾਲ ਓਮਰਾਜ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵਾਕਾਥੌਨ ਲਲਿਤ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ ਜਿਸਦਾ ਉਦੇਸ਼ ਦਿਲ ਦੀ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਸਨੀਕਾਂ ਵਿੱਚ ਸਿਹਤ ਨੂੰ ਉਤਸ਼ਾਹਿਤ ਕਰਨਾ ਸੀ।

ਵਾਕਾਥੌਨ ਤੋਂ ਬਾਅਦ, ਪਾਰਟੀਸਿਪੈਂਟ ਨੇ ਸਿਹਤ-ਕੇਂਦ੍ਰਿਤ ਗਤੀਵਿਧੀਆਂ ਵਿੱਚ ਵੀ ਹਿੱਸਾ ਲਿਆ, ਜਿਸ ਵਿੱਚ ਕੁਇਜ਼, ਜ਼ੁੰਬਾ, ਭੰਗੜਾ ਅਤੇ ਏਕ੍ਸਰ੍ਸਾਇਜ਼ ਸੈਸ਼ਨ ਸ਼ਾਮਲ ਸਨ।

ਮੈਕਸ ਹਸਪਤਾਲ ਦੇ ਕਾਰਡੀਓਲੋਜਿਸਟ ਡਾ. ਇਸ਼ਤਿਆਕ ਮਸੂਦ ਅਤੇ ਡਾ. ਦੀਕਸ਼ਿਤ ਗੋਇਲ ਨੇ ਪਾਰਟੀਸਿਪੈਂਟ ਨੂੰ ਸੰਬੋਧਨ ਕੀਤਾ ਅਤੇ ਦਿਲ ਦੀ ਸਿਹਤ, ਜੀਵਨ ਸ਼ੈਲੀ ਦੀਆਂ ਬਿਮਾਰੀਆਂ ਅਤੇ ਰੋਕਥਾਮ ਦੇਖਭਾਲ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਜਲਦੀ ਨਿਦਾਨ ਅਤੇ ਨਿਯਮਤ ਡਾਕਟਰੀ ਜਾਂਚ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।