ਕੈਲਗਰੀ ਦੀ ਸਰਬ ਅਕਾਲ ਸੰਗੀਤ ਸੋਸਾਇਟੀ ਵੱਲੋਂ ਕੀਤੇ ਤਿੰਨ ਰੋਜ਼ਾ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ (ICMF 2025) ਸਫ਼ਲਤਾ ਨਾਲ ਸਮਾਪਤ

ਗੁਰਦੀਸ਼ ਕੌਰ ਗਰੇਵਾਲ

ਕੈਲਗਰੀ, 22 ਸਤੰਬਰ – ਕੈਲਗਰੀ ਦੀ ਸਰਬ ਅਕਾਲ ਸੰਗੀਤ ਸੋਸਾਇਟੀ ਵੱਲੋਂ ਕੀਤੇ ਤਿੰਨ ਰੋਜ਼ਾ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ (ICMF 2025) ਤੀਜ਼ੇ ਦਿਨ ਅਗਲੇ ਸਾਲ ਮੁੜ੍ਹ ਜੁੜਨ ਦਾ ਸੁਨੇਹਾ ਦਿੰਦਾ ਸਫ਼ਲਤਾ ਨਾਲ ਸਮਾਪਤ ਹੋ ਗਿਆ, ਸੰਸਥਾ ਦੇ ਮੁੱਖੀ ਸ੍ਰ. ਹਰਜੀਤ ਸਿੰਘ ਵੱਲੋਂ ਕੀਤੇ ਇਸ ਉੱਦਮ  ਦਾ ਸਰੋਤਿਆਂ ਵੱਲੋਂ ਭਰਵਾਂ ਸੁਆਗਤ ਕਰਦਿਆਂ ਪੁੱਜੇ ਉੱਘੇ ਕਲਾਕਾਰਾਂ ਨੂੰ ਸਨਮਾਨ ਦਿੱਤਾ

ਉੱਘੇ ਕਲਾਕਾਰਾਂ ਨੇ ਪੁਰਾਤਨ ਭਾਰਤੀ ਸੰਗੀਤ ਨੂੰ ਵਿਦੇਸ਼ੀ ਧਰਤੀ ਤੇ ਜਿਉਂਦਾ ਕਰ ਵਿਖਾਇਆ ,ਵਿਰਾਸਤੀ ਰਾਗਾਂ ਦੇ ਮਾਹਰ ਉਸਤਾਦ ਭਾਈ ਦਵਿੰਦਰ ਸਿੰਘ ਬੋਦਲ ਵੱਲੋਂ ਰਾਗਾਂ ਦੇ ਉਚਾਰਨ ਤੋਂ ਪ੍ਰਭਾਵਿਤ ਹੋਏ ਫੈਸਟੀਵਲ ਦੇ ਸੰਯੋਕਤ ਸਰਦਾਰ ਹਰਜੀਤ ਸਿੰਘ ਨੇ ਉਨ੍ਹਾਂ ਨੂੰ ਕੌਮ ਦਾ ਅਨਮੋਲ ਹੀਰਾ ਕਿਹਾ

ਪ੍ਰੋਗਰਾਮ ਵਿੱਚ ਸਭ ਤੋਂ ਛੋਟੀ ਉਮਰ ਦੀ ” ਉਸਤਾਦ ਕਲਾਕਾਰ ” ਸਾਂਝ ਜੌੜਾ ਨੇ ਆਪਣੀ 19 ਸਾਲ ਦੀ ਉਮਰ ਨਾਲੋਂ ਵਧੇਰੇ ਤਜ਼ਰਬੇ ਦਾ ਪ੍ਰਗਟਾਵਾ ਕਰਦਿਆਂ ਗਾਇਨ ਕੀਤਾ, ਜਿਸ ਦੀ ਸਰੋਤਿਆਂ ਵੱਲੋਂ ਭਰਵੀਂ ਪ੍ਰਸੰਸਾ ਕੀਤੀ ਗਈ,

ਸਾਂਝ ਜੌੜਾ ਦੀ ਪੇਸ਼ਕਾਰੀ ਨੂੰ ਸਰਬ ਅਕਾਲ ਸੰਗੀਤ ਸੋਸਾਇਟੀ ਦੇ ਮੁੱਖੀ ਸ੍ਰ. ਹਰਜੀਤ ਸਿੰਘ ਵੱਲੋਂ ਵਿਸ਼ੇਸ਼ ਤੋਰ ਤੇ ਸਨਮਾਨਤ ਕੀਤਾ, ਉਨ੍ਹਾਂ ਕਿਹਾ ਕਿ ਕੈਨੇਡਾ ਦੀ ਇਹ ਬੱਚੀ ਆਉਣ ਵਾਲੇ ਸਮੇਂ ਵਿੱਚ ਵੱਡੇ ਰੂਪ ਵਿੱਚ ਉਭਰੇਗੀ

ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ (ICMF 2025) ਦੇ ਪ੍ਰੋਗਰਾਮ ਨੂੰ ਸ਼ਸ਼ਤਰੀ ਸੰਗੀਤ ਦੀ ਧਨੀ ਸਿਤਾਰ ਵਾਚਕ ਵੀ.ਅਨੁਪਮਾ ਭਾਗਵਤ ਨੇ ਸਰੋਤਿਆਂ ਨੂੰ ਸਿਤਾਰ ਦੀਆਂ ਧੁਨਾਂ ਨਾਲ ਹਿਲਣ ਨਾ ਦਿੱਤਾ

ਮੁੱਖ ਪ੍ਰਬੰਧਕ ਸ੍ਰ. ਹਰਜੀਤ ਸਿੰਘ ਵੱਲੋਂ ਧੰਨਵਾਦ 

ਸਰਬ ਅਕਾਲ ਸੰਗੀਤ ਸੋਸਾਇਟੀ ਦੇ ਮੁੱਖ ਪ੍ਰਬੰਧਕ ਸ੍ਰ. ਹਰਜੀਤ ਸਿੰਘ ਨੇ ਤਿੰਨੋ ਦਿਨ ਸਰੋਤਿਆਂ ਵੱਲੋਂ ਮਿਲੇ ਭਰਵੇ ਸਹਿਯੋਗ ਲਈ ਸਰੋਤਿਆਂ ਦਾ ਸ਼ੁਕਰੀਆ ਅਦਾਅ ਕਰਦਿਆਂ ਪੁੱਜੇ ਕਲਾਕਾਰਾਂ ਦਾ ਉਚੇਚਾ ਧੰਨਵਾਦ ਕੀਤਾ ਜ੍ਹਿਨਾਂ ਸਰੋਤਿਆਂ ਦਾ ਦਿੱਲ ਜਿੱਤ ਲਿਆ 

ਤਿੰਨੋ ਦਿਨ ਵੱਖ ਵੱਖ ਕਲਾਕਾਰਾਂ

USTAD DAVINDER SINGH BODAL

DR. DEEPAK PARAMASHIVAN-SARANGI

JASKARAN SINGH – TABLA GOVIND SINGH & AMNINDER SINGH – TANPURA

USTAD HOMAYOUN SAKHI – RABAB

V. ANUPAMA BHAGWAT -SITAR

SHRI SUBHAJYOTI GUHA – TABLA

KULJOT SINGH – TABLA SOLO 

KIRPAL SINGH PANESAR – ESRAJ

SAANJH JAURA – VOCAL

SUNNY MATHARU – TABLA

HARGUN SINGH GABBI – DILRUBA FLUTE SISTERS

DEBOPRIYA CHATTERJEE

SUCHISMITA CHATTERJEE

TABLA

HARSHAD KANETKAR

 KATHAK DANCE

DR. GARIMA ARYA

VOCAL

SENSUTA MANGOTRA

 TABLA

SUNNY MATHARU

VIOLIN

RATTAN SINGH SIDHU

ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀਆਂ ਝੱਲਕੀਆਂ