ਸੁਖਬੀਰ ਸਿੰਘ ਬਾਦਲ ਹੜ੍ਹ ਪੀੜਤਾਂ ਦੀ ਮਦਦ ਲਈ ਕੀਤਾ ਵੱਡਾ ਐਲਾਨ,50,000 ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ 

ਨਿਊਜ਼ ਪੰਜਾਬ

20 ਸਤੰਬਰ 2025

ਪੰਜਾਬ ‘ਚ ਹੜ੍ਹ ਪੀੜਤਾ ਲਈ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੋਕਾਂ ਨੂੰ ਹੌਂਸਲਾ ਦਿੰਦਾ ਆ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਿਥੇ ਪਾਰਟੀ ਹਰ ਪੀੜਤ ਨੂੰ ਮਦਦ ਪਹੁੰਚਾ ਰਹੀ ਹੈ, ਉਥੇ ਹੀ ਉਹ ਖੁਦ ਵੀ ਜ਼ਮੀਨੀ ਪੱਧਰ ‘ਤੇ ਹੜ੍ਹਾਂ ਸਮੇਂ ਤੋਂ ਹੀ ਨਿਤਰੇ ਹੋਏ ਹਨ ਅਤੇ ਲਗਾਤਾਰ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਐਲਾਨ ਕਰ ਰਹੇ ਹਨ। ਇਸੇ ਕੜੀ ਤਹਿਤ ਉਨ੍ਹਾਂ ਨੇ ਸ਼ਨੀਵਾਰ ਹੜ੍ਹ ਪੀੜਤ 50,000 ਪਰਿਵਾਰਾਂ ਨੂੰ ਕਣਕ ਦੇਣ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਹੈ।

ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇਸਤੋਂ ਪਹਿਲਾਂ ਪਸ਼ੂਆਂ ਲਈ 500 ਟਰੱਕ ਚਾਰਾ ਬੀਜਣ ਲਈ ਬੀਜ ਤੇ ਲੋੜੀਂਦੀਆਂ ਥਾਂਵਾਂ ‘ਤੇ ਡੀਜਲ ਦੇਣ ਦਾ ਐਲਾਲ ਵੀ ਕੀਤਾ ਸੀ।

ਇਸਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਹੜ ਪੀੜਤਾਂ ਦੀ ਮਦਦ ਦੇ ਲਈ 5 ਟਰੱਕ ਪਸ਼ੂਆਂ ਦੇ ਚਾਰੇ ਦਾ ਭੇਜਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤਹਿਤ ਅਨੰਦਪੁਰ ਸਾਹਿਬ ਦੀ ਧਰਤੀ ਤੋਂ 100 ਟਰੱਕ ਮੱਕੀ ਦੇ ਅਚਾਰ ਦਾ ਚਾਰੇ ਵਜੋਂ ਪਸ਼ੂਆਂ ਲਈ ਗੁਰਦਾਸਪੁਰ ਇਲਾਕੇ ਦੇ ਵਿੱਚ ਭੇਜਿਆ ਗਿਆ ਹੈ ਅਤੇ ਲਗਾਤਾਰ ਇੱਥੋਂ 100 ਦੇ ਟਰੱਕ ਚਾਰੇ ਲਈ ਹੋਰ ਵੀ ਭੇਜੇ ਜਾਣਗੇ ਕੇਵਲ ਇੱਥੋਂ ਹੀ ਨਹੀਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਕਰੀਬਨ 500 ਟਰੱਕ ਚਾਰੇ ਦਾ ਹੜ ਪੀੜਿਤ ਇਲਾਕਿਆਂ ਦੇ ਵਿੱਚ ਭੇਜਿਆ ਜਾਵੇਗਾ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਖਾਸ ਤੌਰ ਤੇ ਚਮਕੌਰ ਸਾਹਿਬ ਦੀ ਦਾਣਾ ਮੰਡੀ ਪੁੱਜ ਕੇ ਇੱਥੇ 100 ਟਰੱਕ ਰਵਾਨਾ ਕਰਦਿਆਂ ਹੋਇਆਂ ਉਹਨਾਂ ਨੂੰ ਝੰਡੀ ਦਿੱਤੀ ਗਈ। ਇਸ ਉਪਰੰਤ ਅਰਦਾਸ ਕੀਤੀ ਗਈ ਅਰਦਾਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਐਲਾਨ ਇਹ ਵੀ ਕੀਤਾ ਹੈ ਕਿ ਕੇਵਲ 500 ਟਰੱਕ ਚਾਰਾ ਜਾਂ ਫਿਰ ਬੀਜਣ ਲਈ ਬੀਜ ਨਹੀਂ ਇਸ ਤੋਂ ਇਲਾਵਾ 50 ਹਜਾਰ ਪਰਿਵਾਰਾਂ ਨੂੰ ਕਣਕ ਵੀ ਮੁਹਈਆ ਕਰਵਾਈ ਜਾਵੇਗੀ ਉਥੇ ਹੀ ਜਿਹੜੀਆਂ ਥਾਵਾਂ ਤੇ ਬਹਾਈ ਲਈ ਟਰੈਕਟਰਾਂ ਦੀ ਲੋੜ ਹੋਵੇਗੀ ਉਹ ਵੀ ਉਹਨਾਂ ਨੂੰ ਦਿੱਤੇ ਜਾਣਗੇ।