ਹੜ੍ਹ ਪੀੜਤਾਂ ਦੀ ਸਹਾਇਤਾ ਲਈ ਗੁਰਦਵਾਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ ਆਤਮ ਰਸ ਕੀਰਤਨ ਦਰਬਾਰ 18 ਸਤੰਬਰ ਨੂੰ 

ਨਿਊਜ਼ ਪੰਜਾਬ

ਲੁਧਿਆਣਾ, 17 ਸਤੰਬਰ – ਸ਼੍ਰੋਮਣੀ ਰਾਗੀ ਸਭਾ (ਸ੍ਰੀ ਦਰਬਾਰ ਸਾਹਿਬ) ਅਤੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਮਾਇਕ ਸਹਾਇਤਾ ਲਈ ਮਿਤੀ 18 ਸਤੰਬਰ ਦਿਨ ਵੀਰਵਾਰ ਸ਼ਾਮ 7,00 ਤੋਂ 10,30 ਵਜੇ ਤੱਕ ਆਤਮ ਰਸ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ,

ਜਿਸ ਵਿੱਚ ਪੰਥ ਪ੍ਰਸਿੱਧ ਉੱਘੇ ਕੀਰਤਨੀ ਜੱਥੇ ਜ੍ਹਿਨਾਂ ਵਿੱਚ 

ਭਾਈ ਰਵਿੰਦਰ ਸਿੰਘ ਜੀ 

ਭਾਈ ਉੰਕਾਰ ਸਿੰਘ ਜੀ 

ਭਾਈ ਸਤਿੰਦਰਬੀਰ ਸਿੰਘ ਜੀ 

ਭਾਈ ਕਰਨੈਲ ਸਿੰਘ ਜੀ 

ਭਾਈ ਅਮਨਦੀਪ ਸਿੰਘ ਜੀ 

ਭਾਈ ਸ਼ੁਭਦੀਪ ਸਿੰਘ ਜੀ 

ਭਾਈ ਗੁਰਕੀਰਤ ਸਿੰਘ ਜੀ 

ਭਾਈ ਪਲਵਿੰਦਰ ਸਿੰਘ ਜੀ 

ਭਾਈ ਤਜਿੰਦਰ ਸਿੰਘ ਜੀ 

*ਸਾਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ*

ਗੁਰੂ ਜੱਸ ਗਾਇਨ ਕਰਨਗੇ

ਸੰਗਤ ਜੀ  ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੋ 

ਅਤੇ ਬੇਨਤੀ ਹੈ ਜੀ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਜੀ

ਆਉ ਸਾਰੇ ਰੱਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਸਤਿਗੁਰੂ ਜੀ ਮੇਹਰ ਕਰਨ ਜੋ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਸਾਨੂੰ ਸਭਨਾਂ ਨੂੰ ਉਹਨਾ ਦੀ ਮਦਦ ਕਰਨ ਦਾ ਬਲ ਬਖਸਣ,,,,