75 ਸਾਲ ਦੇ ਹੋਏ ਪ੍ਰਧਾਨ ਮੰਤਰੀ ਮੋਦੀ,ਡੋਨਾਲਡ ਟਰੰਪ ਨੇ PM ਮੋਦੀ ਨੂੰ ਫ਼ੋਨ ਕਰਕੇ ਜਨਮਦਿਨ ਦੀ ਦਿੱਤੀ ਵਧਾਈ…

ਨਿਊਜ਼ ਪੰਜਾਬ

17 ਸਤੰਬਰ 2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ 17 ਸਤੰਬਰ ਯਾਨੀਕਿ ਅੱਜ ਆਪਣਾ 75ਵੇਂ ਜਨਮਦਿਨ ਮਨਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੋਨ ‘ਤੇ ਗੱਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ ਦੀ ਵਧਾਈ ਦਿੱਤੀ। ਇਸ ਦੌਰਾਨ ਦੋਵੇਂ ਨੇਤਾਵਾਂ ਵਿਚਕਾਰ ਭਾਰਤ-ਅਮਰੀਕਾ ਟ੍ਰੇਡ ਡੀਲ ਅਤੇ ਯੂਕਰੇਨ ਮੁੱਦੇ ‘ਤੇ ਵੀ ਗੱਲਬਾਤ ਹੋਈ।

PM ਮੋਦੀ ਨੇ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਮੋਦੀ ਨੇ ਲਿਖਿਆ,“ਮੇਰੇ ਮਿੱਤਰ, ਰਾਸ਼ਟਰਪਤੀ ਟਰੰਪ, ਮੇਰੇ 75ਵੇਂ ਜਨਮਦਿਨ ‘ਤੇ ਤੁਹਾਡੇ ਫ਼ੋਨ ਕਾਲ ਅਤੇ ਦਿਲੋਂ ਦਿੱਤੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਤੁਹਾਡੀ ਤਰ੍ਹਾਂ ਮੈਂ ਵੀ ਭਾਰਤ-ਅਮਰੀਕਾ ਦੀ ਵਿਆਪਕ ਅਤੇ ਵਿਸ਼ਵ ਪੱਧਰੀ ਭਾਗੀਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਅਸੀਂ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਵੱਲ ਤੁਹਾਡੀ ਪਹਿਲ ਦਾ ਸਮਰਥਨ ਕਰਦੇ ਹਾਂ।”